New Delhi: ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਵਿਸ਼ਵ ਪ੍ਰਸਿੱਧ ਭੂਦਾਨ ਅੰਦੋਲਨ ਦੇ ਮੋਢੀ ਆਚਾਰੀਆ ਵਿਨੋਬਾ ਭਾਵੇ ਨੂੰ ਉਨ੍ਹਾਂ ਦੀ ਜਯੰਤੀ ‘ਤੇ ਯਾਦ ਕੀਤਾ। ਭਾਜਪਾ ਅਤੇ ਬਿਰਲਾ ਨੇ ਐਕਸ ਹੈਂਡਲ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਵਿਚਾਰ ਸਾਂਝੇ ਕੀਤੇ ਹਨ।
ਬੀਜੇਪੀ ਨੇ ਲਿਖਿਆ ਹੈ, ‘‘ਭੂਦਾਨ ਅੰਦੋਲਨ ਦੇ ਸੰਸਥਾਪਕ, ਮਹਾਨ ਚਿੰਤਕ ਅਤੇ ਆਜ਼ਾਦੀ ਘੁਲਾਟੀਏ, ਭਾਰਤ ਰਤਨ ਆਚਾਰੀਆ ਵਿਨੋਬਾ ਭਾਵੇ ਨੂੰ ਜਯੰਤੀ ‘ਤੇ ਕੋਟਿ-ਕੋਟਿ ਨਮਨ‘। ਜ਼ਿਕਰਯੋਗ ਹੈ ਕਿ 11 ਸਤੰਬਰ 1895, ਨੂੰ ਮਹਾਰਾਸ਼ਟਰ ਵਿੱਚ ਜਨਮੇ ਆਚਾਰੀਆ ਵਿਨੋਬਾ ਦਾ ਅਸਲੀ ਨਾਮ ਨਰਹਰੀ ਭਾਵੇ ਸੀ। ਵਿਨੋਬਾ ਭਾਵੇ ਸਾਲ 1958 ਵਿੱਚ ਰੈਮਨ ਮੈਗਸੇਸੇ ਅਵਾਰਡ ਪ੍ਰਾਪਤ ਕਰਨ ਵਾਲੇ ਪਹਿਲੇ ਅੰਤਰਰਾਸ਼ਟਰੀ ਅਤੇ ਭਾਰਤੀ ਵਿਅਕਤੀ ਹਨ। ਉਨ੍ਹਾਂ ਨੂੰ ਮਰਨ ਉਪਰੰਤ 1983 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਲਿਖਿਆ ਹੈ, ”ਭੂਦਾਨ ਅੰਦੋਲਨ ਦੇ ਜ਼ਰੀਏ ਆਚਾਰੀਆ ਵਿਨੋਬਾ ਭਾਵੇ ਨੇ ਦੇਸ਼ ਦੇ ਵਾਂਝੇ ਅਤੇ ਬੇਜ਼ਮੀਨੇ ਵਰਗ ਨੂੰ ਉਨ੍ਹਾਂ ਦੇ ਅਧਿਕਾਰ ਦਿੱਤੇ। ਸਮਾਨਤਾ ਦਾ ਅਜਿਹਾ ਸੰਕਲਪ ਸਿਰਜਿਆ ਜਿਸ ਵਿੱਚ ਭੂਮੀ ਮਾਲਕਾਂ ਨੇ ਗਰੀਬ ਲੋਕਾਂ ਦੀ ਚਿੰਤਾ ਕੀਤੀ, ਅਤੇ ਉਨ੍ਹਾਂ ਦੇ ਹਿੱਤ ਲਈ ਆਪਣੀ ਭੂਮੀ ਦਾਨ ਕੀਤੀ।
ਉਨ੍ਹਾਂ ਨੇ ਲਿਖਿਆ, “ਆਪਣੇ ਸੰਕਲਪ ਦੇ ਲਈ ਉਹ ਹਜ਼ਾਰਾਂ ਮੀਲ ਪੈਦਲ ਚੱਲੇ, ਸਰਦੀਆਂ ਵਿੱਚ, ਗਰਮੀਆਂ ਵਿੱਚ, ਬਰਸਾਤ ਵਿੱਚ, ਧੁੱਪ ਵਿੱਚ। ਸੇਵਾ ਦੇ ਬਲ ‘ਤੇ ਉਨ੍ਹਾਂ ਨੇ ਕਰੋੜਾਂ ਲੋਕਾਂ ਦੇ ਦਿਲਾਂ ‘ਚ ਆਪਣੀ ਜਗ੍ਹਾ ਬਣਾਈ। ਉਨ੍ਹਾਂ ਦੀ ਪ੍ਰੇਰਨਾ ਸਦਕਾ ਲੱਖਾਂ ਏਕੜ ਜ਼ਮੀਨ ਬੇਜ਼ਮੀਨੇ ਲੋਕਾਂ ਨੂੰ ਦਾਨ ਕੀਤੀ ਗਈ। ਇੱਕ ਦਿਨ ਉਮੀਦ ਨਾਲੋਂ ਵੱਧ ਜ਼ਮੀਨ ਦਾਨ ਕੀਤੀ ਗਈ। ਹਿਸਾਬ ਕਰਦਿਆਂ ਉਨ੍ਹਾਂ ਦੇ ਚਿਹਰੇ ‘ਤੇ ਮੁਸਕਰਾਹਟ ਆ ਗਈ। ਉਹ ਬੋਲੋ, “ਅੱਜ ਇੰਨੀ ਜ਼ਮੀਨ ਹੱਥ ’ਚ ਆਈ ਹੈ, ਪਰ ਵੇਖੋ, ਕਿਤੇ ਹੱਥ ਨੂੰ ਮਿੱਟੀ ਚਿਪਕੀ ਤਾਂ ਨਹੀਂ!” ਜਿਨ੍ਹਾਂ ਦੇ ਸੱਦੇ ‘ਤੇ ਲੱਖਾਂ ਏਕੜ ਜ਼ਮੀਨ ਦਾਨ ਕੀਤੀ ਗਈ, ਪਰ ਉਨ੍ਹਾਂ ਨੂੰ ਚਿੰਤਾ ਸੀ ਕਿ ਮਿੱਟੀ ਦਾ ਇੱਕ ਕਣ ਵੀ ਉਨ੍ਹਾਂ ਦੇ ਹੱਥਾਂ ਨੂੰ ਨਾ ਚਿਪਕ ਜਾਵੇ। ਲੋਕ ਸੇਵਾ ਵਿੱਚ ਸਮਰਪਣ ਦੀ ਅਜਿਹੀ ਨਿਰਸਵਾਰਥ ਭਾਵਨਾ ਬੇਮਿਸਾਲ ਹੈ। ਮਹਾਨ ਆਜ਼ਾਦੀ ਘੁਲਾਟੀਏ, ਸਮਾਜ ਸੁਧਾਰਕ ਅਤੇ ਭੂਦਾਨ ਅੰਦੋਲਨ ਦੇ ਸੰਸਥਾਪਕ, ਭਾਰਤ ਰਤਨ ਆਚਾਰੀਆ ਵਿਨੋਬਾ ਭਾਵੇ ਨੂੰ ਜਯੰਤੀ ‘ਤੇ ਮੈਂ ਉਨ੍ਹਾਂ ਨੂੰ ਨਮਨ ਕਰਦਾ ਹਾਂ।’’
ਹਿੰਦੂਸਥਾਨ ਸਮਾਚਾਰ