Mohali News : ਪੰਜਾਬੀ ਗਾਇਕ ਤੇ ਅਦਾਕਾਰ ਰੂਪਿੰਦਰ ਸਿੰਘ ਜੋ ਕਿ ਗਿੱਪੀ ਗਰੇਵਾਲ ਨਾਂ ਤੋਂ ਪ੍ਨਾਰਸਿਧ ਹਨ। ਉਨ੍ਹਾਂ ਨਾਲ ਸਬੰਧਤ 6 ਸਾਲ ਪੁਰਾਣੇ ਕੇਸ ਦੀ ਮੰਗਲਵਾਰ ਮੁਹਾਲੀ ਕੋਰਟ ਵਿੱਚ ਸੁਣਵਾਈ ਹੋਈ। ਅਦਾਕਾਰ ਗਿੱਪੀ ਗਰੇਵਾਲ ਕੋਰਟ ਵਿੱਚ ਖ਼ੁਦ ਪੇਸ਼ ਨਹੀਂ ਹੋਏ ਜਦਕਿ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ। ਗਿੱਪੀ ਨੇ ਅਦਾਲਤ ਵਿੱਚ ਆਪਣੀ ਗਵਾਹੀ ਦਰਜ ਕਰਵਾਈ। ਇਸ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 20 ਸਤੰਬਰ ਦੀ ਤਾਰੀਖ ਤੈਅ ਕੀਤੀ ਹੈ।
ਇਹ ਮਾਮਲਾ 31 ਮਈ 2018 ਦਾ ਹੈ।ਉਦੋਂ ਅਭਿਨੇਤਾ ਗਿੱਪੀ ਗਰੇਵਾਲ ਨੂੰ ਇੱਕ ਅਣਜਾਣ ਨੰਬਰ ਤੋਂ ਉਸਦੇ ਵਟਸਐਪ ‘ਤੇ ਮੈਸੇਜ ਆਏ। ਇਸ ਮੈਸੇਜ ਵਿੱਚ ਉਸਨੂੰ ਇੱਕ ਨੰਬਰ ਦਿੱਤਾ ਗਿਆ ਸੀ। ਉਸ ਨੂੰ ਇਸ ਨੰਬਰ ‘ਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨਾਲ ਗੱਲ ਕਰਨ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਇਸ ਦੀ ਸ਼ਿਕਾਇਤ ਮੁਹਾਲੀ ਪੁਲਸ ਨੂੰ ਕੀਤੀ ਸੀ।
ਮੁਹਾਲੀ ਪੁਲਸ ਨੇ ਗਿੱਪੀ ਗਰੇਵਾਲ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨਾਲ ਸਬੰਧਤ 6 ਸਾਲ ਪੁਰਾਣੇ ਕੇਸ ਦੀ ਅੱਜ ਮੰਗਲਵਾਰ ਨੂੰ ਮੁਹਾਲੀ ਅਦਾਲਤ ਵਿੱਚ ਸੁਣਵਾਈ ਹੋਈ। ਉਹ ਪਿਛਲੇ ਪੰਜ ਵਾਰ ਤੋਂ ਲਗਾਤਾਰ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੇ। ਹਰ ਵਾਰ ਪੇਸ਼ ਹੋਣ ਲਈ ਉਨ੍ਹਾਂ ਦੇ ਵਕੀਲਾਂ ਵੱਲੋਂ ਸਮਾਂ ਲਿਆ ਜਾਂਦਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ