New Delhi: ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਇੱਥੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4ਸੀ) ਦੇ ਪਹਿਲੇ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰਨਗੇ। ਨਾਲ ਹੀ ਸਾਈਬਰ ਫਰਾਡ ਮਿਟੀਗੇਸ਼ਨ ਸੈਂਟਰ (ਸੀਐਫਐਮਸੀ) ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਭਾਰਤ ਸਰਕਾਰ ਦੇ ਪ੍ਰੈਸ ਸੂਚਨਾ ਬਿਊਰੋ (ਪੀ.ਆਈ.ਬੀ.) ਨੇ ਸਮਾਗਮ ਦੀ ਪੂਰਵ ਸੰਧਿਆ ‘ਤੇ ਜਾਰੀ ਰੀਲੀਜ਼ ਵਿੱਚ ਸਮਾਰੋਹ ਦੇ ਵੇਰਵੇ ਸਾਂਝੇ ਕੀਤੇ ਹਨ।
ਪੀਆਈਬੀ ਦੇ ਅਨੁਸਾਰ, ਸੀਐਫਐਮਸੀ ਦੀ ਸਥਾਪਨਾ ਨਵੀਂ ਦਿੱਲੀ ਵਿੱਚ I4ਸੀ ਵਿਖੇ ਕੀਤੀ ਗਈ ਹੈ। ਇਸ ਵਿੱਚ ਪ੍ਰਮੁੱਖ ਬੈਂਕਾਂ, ਵਿੱਤੀ ਵਿਚੋਲਿਆਂ, ਭੁਗਤਾਨ ਐਗਰੀਗੇਟਰਜ਼, ਦੂਰਸੰਚਾਰ ਸੇਵਾ ਪ੍ਰਦਾਤਾਵਾਂ, ਆਈਟੀ ਵਿਚੋਲੇ ਅਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ (ਐਲਈਏ) ਦੇ ਪ੍ਰਤੀਨਿਧੀ ਸ਼ਾਮਲ ਹਨ। ਉਹ ਆਨਲਾਈਨ ਵਿੱਤੀ ਅਪਰਾਧਾਂ ਦਾ ਮੁਕਾਬਲਾ ਕਰਨ ਲਈ ਤੁਰੰਤ ਕਾਰਵਾਈ ਅਤੇ ਸਹਿਜ ਸਹਿਯੋਗ ਲਈ ਮਿਲ ਕੇ ਕੰਮ ਕਰਨਗੇ। ਸੀਐਫਐਮਸੀ ਕਾਨੂੰਨ ਲਾਗੂ ਕਰਨ ਵਿੱਚ “ਸਹਿਕਾਰੀ ਸੰਘਵਾਦ” ਦੀ ਇੱਕ ਮਿਸਾਲ ਕਾਇਮ ਕਰੇਗਾ।
ਕੇਂਦਰੀ ਮੰਤਰੀ ਅਮਿਤ ਸ਼ਾਹ ਕੋਆਰਡੀਨੇਸ਼ਨ ਪਲੇਟਫਾਰਮ (ਜੁਆਇੰਟ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਫੈਸਿਲੀਟੇਸ਼ਨ ਸਿਸਟਮ) ਦੀ ਵੀ ਸ਼ੁਰੂਆਤ ਕਰਨਗੇ। ਇਹ ਇੱਕ ਵੈੱਬ-ਅਧਾਰਿਤ ਮੋਡੀਊਲ ਹੈ। ਇਹ ਸਾਈਬਰ ਅਪਰਾਧ ਡੇਟਾ ਇਕੱਤਰ ਕਰਨ, ਡੇਟਾ ਸਾਂਝਾਕਰਨ, ਅਪਰਾਧ ਮੈਪਿੰਗ, ਡੇਟਾ ਵਿਸ਼ਲੇਸ਼ਣ, ਦੇਸ਼ ਭਰ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਸਹਿਯੋਗ ਅੇ ਤਾਲਮੇਲ ਪਲੇਟਫਾਰਮ ਲਈ ਇੱਕ ਸਟਾਪ ਪੋਰਟਲ ਵਜੋਂ ਕੰਮ ਕਰੇਗਾ। ਸ਼ਾਹ ‘ਸਾਈਬਰ ਕਮਾਂਡੋ’ ਪ੍ਰੋਗਰਾਮ ਦਾ ਉਦਘਾਟਨ ਕਰਨਗੇ।
ਰੀਲੀਜ਼ ਦੇ ਅਨੁਸਾਰ, ਇਸ ਪ੍ਰੋਗਰਾਮ ਦੇ ਤਹਿਤ, ਦੇਸ਼ ਵਿੱਚ ਸਾਈਬਰ ਸੁਰੱਖਿਆ ਦ੍ਰਿਸ਼ ਵਿੱਚ ਖਤਰਿਆਂ ਦਾ ਮੁਕਾਬਲਾ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਕੇਂਦਰੀ ਪੁਲਿਸ ਸੰਗਠਨਾਂ (ਸੀਪੀਓਜ਼) ਵਿੱਚ ਸਿਖਲਾਈ ਪ੍ਰਾਪਤ ‘ਸਾਈਬਰ ਕਮਾਂਡੋਜ਼’ ਦੀ ਇੱਕ ਵਿਸ਼ੇਸ਼ ਸ਼ਾਖਾ ਸਥਾਪਤ ਕੀਤੀ ਜਾਵੇਗੀ। ਸਿਖਲਾਈ ਪ੍ਰਾਪਤ ਸਾਈਬਰ ਕਮਾਂਡੋ ਡਿਜੀਟਲ ਸਪੇਸ ਨੂੰ ਸੁਰੱਖਿਅਤ ਕਰਨ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਕੇਂਦਰੀ ਏਜੰਸੀਆਂ ਦੀ ਸਹਾਇਤਾ ਕਰਨਗੇ। ਸ਼ਾਹ ਸ਼ੱਕੀ ਰਜਿਸਟਰੀ ਦਾ ਵੀ ਉਦਘਾਟਨ ਕਰਨਗੇ। ਇਸ ਪਹਿਲਕਦਮੀ ਦੇ ਤਹਿਤ ਵਿੱਤੀ ਈਕੋਸਿਸਟਮ ਦੀ ਧੋਖਾਧੜੀ ਦੇ ਜੋਖਮ ਪ੍ਰਬੰਧਨ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਬੈਂਕਾਂ ਅਤੇ ਵਿੱਤੀ ਵਿਚੋਲਿਆਂ ਦੇ ਸਹਿਯੋਗ ਨਾਲ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (ਐਨਸੀਆਰਪੀ) ਦੇ ਆਧਾਰ ‘ਤੇ ਵੱਖ-ਵੱਖ ਪਛਾਣਕਰਤਾਵਾਂ ਦੀ ਇੱਕ ਸ਼ੱਕੀ ਰਜਿਸਟਰੀ ਬਣਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ I4ਸੀ ਦਾ ਉਦੇਸ਼ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀਆਂ ਸਮਰੱਥਾਵਾਂ ਨੂੰ ਵਧਾਉਣਾ ਅਤੇ ਸਾਈਬਰ ਅਪਰਾਧ ਨਾਲ ਨਜਿੱਠਣ ਵਾਲੇ ਵੱਖ-ਵੱਖ ਹਿੱਸੇਦਾਰਾਂ ਵਿਚਕਾਰ ਤਾਲਮੇਲ ਨੂੰ ਬਿਹਤਰ ਬਣਾਉਣਾ ਹੈ। ਸਾਲ 2020 ਵਿੱਚ 10 ਜਨਵਰੀ ਨੂੰ ਨਵੀਂ ਦਿੱਲੀ ’ਚ I4ਸੀ ਹੈੱਡਕੁਆਰਟਰ ਦਾ ਉਦਘਾਟਨ ਕਰਕੇ ਇਸਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ। ਇਸ ਸਾਲ 1 ਜੁਲਾਈ ਤੋਂ 14ਸੀ ਨੂੰ ਗ੍ਰਹਿ ਮੰਤਰਾਲੇ ਦੇ ਅਧੀਨ ਇੱਕ ਅਟੈਚਡ ਦਫ਼ਤਰ ਵਜੋਂ ਮਨੋਨੀਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦਾ ਸਵੇਰੇ 11:30 ਵਜੇ ਤੋਂ I4ਸੀ ਦੇ ਅਧਿਕਾਰਤ ਯੂਟਿਊਬ ਚੈਨਲ ਸਾਈਬਰ ਦੋਸਤ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
—————
ਹਿੰਦੂਸਥਾਨ ਸਮਾਚਾਰ