New Delhi: Haryana Election 2024 ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਅੱਜ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਆਪ ਨੇ 20 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ‘ਆਪ’ ਦੇ ਸੂਬਾ ਪ੍ਰਧਾਨ ਸੁਸ਼ੀਲ ਗੁਪਤਾ ਨੇ ਐਲਾਨ ਕੀਤਾ ਹੈ ਕਿ ‘ਆਪ’ ਸੂਬੇ ਦੀਆਂ ਸਾਰੀਆਂ 90 ਸੀਟਾਂ ‘ਤੇ ਚੋਣ ਲੜੇਗੀ।
AAP का प्रत्येक कार्यकर्ता हरियाणा की सेवा में समर्पित है हम व्यवस्था परिवर्तन के साथ एक नए विकसित हरियाणा के संकल्प के साथ चुनाव में उतरे हैं और मुझे पूरा विश्वास है कि हरियाणा की जनता केजरीवाल जी को अपना आशीर्वाद देकर AAP की जीत सुनिश्चित करेगी।
– श्री @DrSushilKrGupta जी pic.twitter.com/EjKHvmLBp8
— AAP Haryana (@AAPHaryana) September 9, 2024
आम आदमी पार्टी के सभी प्रत्याशियों को हार्दिक शुभकामनाएं। pic.twitter.com/ZUBcquwM0x
— Dr Sushil Gupta (@DrSushilKrGupta) September 9, 2024
‘ਆਪ’ ਦੀ ਇਸ ਸੂਚੀ ‘ਤੇ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਸੰਜੇ ਸਿੰਘ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ 10 ਸਾਲਾਂ ਦੇ ਕੁਸ਼ਾਸਨ ਨੂੰ ਦੂਰ ਕਰਨ ਲਈ ਕੰਮ ਕਰਾਂਗੇ।
हरियाणा में भाजपा के 10 साल के कुशासन में हर वर्ग के हक को छीना गया है। वे सभी हक दिलाने के लिए AAP पूर्णत: प्रतिबद्ध है।
आज @AamAadmiParty द्वारा जारी की गई 20 सीटों पर हमारे सभी कर्मठ प्रत्याशी पूरी मजबूती के हरियाणा की सेवा करने के लिए तत्पर हैं।– श्री @SanjayAzadSln जी pic.twitter.com/aLwSMWaAnY
— AAP Haryana (@AAPHaryana) September 9, 2024
ਆਮ ਆਦਮੀ ਪਾਰਟੀ ਨੇ ਨਰਾਇਣਗੜ੍ਹ ਤੋਂ ਗੁਰਪਾਲ ਸਿੰਘ, ਕਲਾਇਤ ਤੋਂ ਅਨੁਰਾਗ ਢਾਂਡਾ, ਪੁੰਡਰੀ ਤੋਂ ਨਰਿੰਦਰ ਸ਼ਰਮਾ, ਘਰੌਂਡਾ ਤੋਂ ਜੈਪਾਲ ਸ਼ਰਮਾ, ਅਸੰਧ ਤੋਂ ਅਮਨਦੀਪ ਜੁੰਡਲਾ, ਸਮਾਲਖਾ ਤੋਂ ਬਿੱਟੂ ਪਹਿਲਵਾਨ, ਉਚਾਨਾ ਕਲਾਂ ਤੋਂ ਪਵਨ ਫੌਜੀ, ਡੱਬਵਾਲੀ ਤੋਂ ਕੁਲਦੀਪ ਗਦਰਾਣਾ, ਰਣੀਆ ਤੋਂ ਹੈਪੀ ਰਣੀਆ , ਭਿਵਾਨੀ ਤੋਂ ਇੰਦੂ ਸ਼ਰਮਾ, ਮੇਹਮ ਤੋਂ ਵਿਕਾਸ ਨਹਿਰਾ ਅਤੇ ਰੋਹਤਕ ਤੋਂ ਵਿਜੇਂਦਰ ਹੁੱਡਾ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।
ਜਦਕਿ ਬਹਾਦਰਗੜ੍ਹ ਤੋਂ ਕੁਲਦੀਪ ਚਿਕਾਰਾ, ਬਾਦਲੀ ਤੋਂ ਰਣਵੀਰ ਗੁਲੀਆ, ਬੇਰੀ ਤੋਂ ਸੋਨੂੰ ਅਹਿਲਾਵਤ ਸ਼ੇਰੀਆ, ਮਹਿੰਦਰਗੜ੍ਹ ਤੋਂ ਮਨੀਸ਼ ਯਾਦਵ, ਨਾਰਨੌਲ ਤੋਂ ਰਵਿੰਦਰ ਮਾਤਰੂ, ਬਾਦਸ਼ਾਹਪੁਰ ਤੋਂ ਬੀਰ ਸਿੰਘ ਸਰਪੰਚ, ਸੋਹਾਣਾ ਤੋਂ ਧਰਮਿੰਦਰ ਖਤਨਾ ਅਤੇ ਬੱਲਬਗੜ੍ਹ ਤੋਂ ਰਵਿੰਦਰ ਫੌਜਦਾਰ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਦਸ ਦਇਏ ਕਿ ਇਸ ਤੋਂ ਪਹਿਲਾਂ ਖਬਰ ਇਹ ਸੀ ਕਿ ‘ਆਪ’ ਹਰਿਆਣਾ ‘ਚ ਕਾਂਗਰਸ ਨਾਲ ਗਠਜੋੜ ਕਰਕੇ ਚੋਣਾਂ ਲੜੇਗੀ। ਕਾਂਗਰਸ ਨਾਲ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ। ਜਿਸ ਤੋਂ ਬਾਅਦ ‘ਆਪ’ ਨੇ 20 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।