Batala News: ਸ੍ਰੀ ਗੁਰੂ ਨਾਨਕ ਦੇਵ ਜੀ ਦਾ 537 ਵਾ ਵਿਆਹ ਪੁਰਬ ਦਾ ਤਿੰਨ ਰੋਜ਼ਾ ਜੋੜ ਮੇਲਾ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਇਤਹਾਸਿਕ ਗੁਰੂਦਵਾਰਾ ਸ੍ਰੀ ਕੰਧ ਸਾਹਿਬ ਅਤੇ ਡੇਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਅਤੇ ਇਸ ਮੌਕੇ ਵੱਡੀ ਗਿਣਤੀ ’ਚ ਸੰਗਤ ਅੱਜ ਸਵੇਰ ਤੋ ਹੀ ਇਤਹਾਸਿਕ ਗੁਰੂਦਵਾਰਾ ਸਾਹਿਬ ਚ ਨਤਮਸਤੱਕ ਹੋਣ ਲਈ ਪਹੁੰਚ ਰਹੀ ਹੈ।
ਐਸ. ਜੀ. ਪੀ. ਸੀ. ਮੈਬਰ ਗੁਰਵਿੰਦਰ ਪਾਲ ਸਿੰਘ ਗੋਰਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾ ਇਸ ਵਿਆਹ ਪੁਰਬ ਨੂੰ ਲੈਕੇ ਪੂਰੀ ਧਾਰਮਿਕ ਮਰਿਆਦਾ ਨਾਲ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ ਅਤੇ 10 ਸਤੰਬਰ ਨੂੰ ਭੋਗ ਪਾਏ ਜਾਣਗੇ । 10 ਸਤੰਬਰ ਨੂੰ ਬਟਾਲਾ ਚ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਉਥੇ ਹੀ ਸੰਗਤਾ ਦਾ ਕਹਿਣਾ ਹੈ ਕਿ ਇਸ ਦਿਹਾੜੇ ਦੀ ਉਹਨਾਂ ਨੂੰ ਹਰ ਸਾਲ ਉਡੀਕ ਰਹਿੰਦੀ ਹੈ ਅਤੇ ਪੂਰੀ ਸ਼ਰਧਾ ਭਾਵਨਾ ਨਾਲ ਗੁਰੂ ਜੀ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ ।
ਹਿੰਦੂਸਥਾਨ ਸਮਾਚਾਰ