Kolkata Doctor Murder Case : ਸੁਪਰੀਮ ਕੋਰਟ ਨੇ ਸੀਬੀਆਈ ਨੂੰ ਅਗਲੇ ਹਫ਼ਤੇ 17 ਸਤੰਬਰ ਮੰਗਲਵਾਰ ਤੱਕ ਜਾਂਚ ਬਾਰੇ ਤਾਜ਼ਾ ਸਥਿਤੀ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ। ਸੁਣਵਾਈ ਦੌਰਾਨ ਪੱਛਮੀ ਬੰਗਾਲ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਹਮਲੇ ਦੇ ਵਿਰੋਧ ‘ਚ ਡਾਕਟਰਾਂ ਦੇ ਵਿਰੋਧ ਕਾਰਣ ‘ਚ 23 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠ ਬੈਂਚ ਨੇ ਸੁਣਵਾਈ ਕੀਤੀ। ਇਸ ਬੈਂਚ ਵਿੱਚ ਜਸਟਿਸ ਜੇਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਸ਼ਾਮਲ ਵੀ ਸਨ।
ਸੁਪਰੀਮ ਕੋਰਟ ਦੇ ਸੁਣਵਾਈ ਦੌਰਾਨ ਕੁਜ ਅਹਿਮ ਬਿੰਦੂ:
- ਸੁਪਰੀਮ ਕੋਰਟ ਨੇ ਜਾਣਨਾ ਚਾਹਿਆ ਕਿ ਕੀ ਰਾਤ 8:30 ਤੋਂ 10:45 ਤਕ ਕੀਤੀ ਗਈ ਤਲਾਸ਼ੀ ਅਤੇ ਜ਼ਬਤ ਪ੍ਰਕਿਰਿਆ ਦੀ ਫੁਟੇਜ ਸੀਬੀਆਈ ਨੂੰ ਸੌਂਪੀ ਗਈ ਹੈ?
- ਐੱਸਜੀ ਮਹਿਤਾ ਨੇ ਜਵਾਬ ਦਿੱਤਾ ਕਿ ਕੁੱਲ 27 ਮਿੰਟ ਦੀ ਮਿਆਦ ਵਾਲੀਆਂ 4 ਕਲਿੱਪਾਂ ਹਨ। ਐੱਸਜੀ ਮਹਿਤਾ ਨੇ ਕਿਹਾ ਕਿ ਸੀਬੀਆਈ ਨੇ ਨਮੂਨੇ ਏਮਜ਼ ਅਤੇ ਹੋਰ ਕੇਂਦਰੀ ਫੋਰੈਂਸਿਕ ਲੈਬੋਰਟਰੀਆਂ ਵਿੱਚ ਭੇਜਣ ਦਾ ਫੈਸਲਾ ਕੀਤਾ ਹੈ।
- ਸਿੱਬਲ ਨੇ ਦਾਅਵਾ ਕੀਤਾ ਕਿ ਪੀੜਤਾ ਦੀ ਮੌਤ ਦਾ ਸਰਟੀਫਿਕੇਟ ਦੁਪਹਿਰ 1:47 ‘ਤੇ ਜਾਰੀ ਕੀਤਾ ਗਿਆ ਸੀ, ਜਦਕਿ ਉਸ ਦੀ ਮੌਤ ਗੈਰ-ਕੁਦਰਤੀ ਵਜੋਂ ਪੁਲਿਸ ਸਟੇਸ਼ਨ ‘ਚ ਦੁਪਹਿਰ 2:55 ‘ਤੇ ਦਰਜ ਕੀਤੀ ਗਈ ਸੀ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਦੋਵਾਂ ਦੀ ਸਮਾਂ ਸੀਮਾ ਬਾਰੇ ਸਪਸ਼ਟੀਕਰਨ ਮੰਗਿਆ। ਸੀਬੀਆਈ ਵੱਲੋਂ ਪੇਸ਼ ਹੋਏ ਐਡਵੋਕੇਟ ਤੁਸ਼ਾਰ ਮਹਿਤਾ ਨੇ ਸਵਾਲ ਉਠਾਇਆ ਕਿ ਕਿਸ ਟੀਮ ਨੇ ਕ੍ਰਾਈਮ ਸੀਨ ਤੋਂ ਸਬੂਤ ਇਕੱਠੇ ਕੀਤੇ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
- ਸੁਪਰੀਮ ਕੋਰਟ ਨੇ ਕੋਲਕਾਤਾ ਦੇ ਡਾਕਟਰ ਬਲਾਤਕਾਰ-ਕਤਲ ਮਾਮਲੇ ‘ਚ CJI ਨੇ ਡਾਕਟਰਾਂ ਨੂੰ ਕੱਲ ਸ਼ਾਮ 5 ਵਜੇ ਤੋਂ ਪਹਿਲਾਂ ਡਿਊਟੀ ਸ਼ੁਰੂ ਕਰਨ ਦੀ ਵੀ ਅਪੀਲ ਕੀਤੀ। ਜੇਕਰ ਡਾਕਟਰ ਕੱਲ੍ਹ ਸ਼ਾਮ 5 ਵਜੇ ਜਾਂ ਇਸ ਤੋਂ ਪਹਿਲਾਂ ਡਿਊਟੀ ਲਈ ਰਿਪੋਰਟ ਕਰਦੇ ਹਨ ਤਾਂ ਉਨ੍ਹਾਂ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ ਨਹੀਂ ਕੀਤੀ ਜਾਵੇਗੀ।ਜੇਕਰ ਡਾਕਟਰ ਡਿਊਟੂ ਜਵਾਇਨ ਨਹੀਂ ਕਰਦੇ ਹਨ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
- ਡਾਕਟਰਾਂ ਦੀ ਸੁਰੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਜ਼ਿਲ੍ਹਾ ਕੁਲੈਕਟਰ ਸਾਰੇ ਡਾਕਟਰਾਂ ਲਈ ਲੋੜੀਂਦੇ ਪ੍ਰਬੰਧ ਕਰਨ। ਸਰਕਾਰੀ ਹਸਪਤਾਲਾਂ ਵਿੱਚ ਵੱਖ-ਵੱਖ ਮਰਦ ਅਤੇ ਔਰਤ ਡਿਊਟੀ ਰੂਮ, ਮਰਦ ਅਤੇ ਔਰਤਾਂ ਲਈ ਵੱਖਰੇ ਪਖਾਨੇ ਹੋਣੇ ਚਾਹੀਦੇ ਹਨ।
ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਐਤਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਕੋਲਕਾਤਾ ਦੇ ਪੁਲਸ ਕਮਿਸ਼ਨਰ ਵਿਨੀਤ ਗੋਇਲ ਦੇ ਅਸਤੀਫੇ ਦੀ ਜਨਤਕ ਮੰਗ ਨੂੰ ਲੈ ਕੇ ਇੱਕ ਐਮਰਜੈਂਸੀ ਕੈਬਨਿਟ ਮੀਟਿੰਗ ਬੁਲਾਉਣ ਦਾ ਨਿਰਦੇਸ਼ ਦਿੱਤਾ। ਵਿਰੋਧ ਕਰ ਰਹੇ ਜੂਨੀਅਰ ਡਾਕਟਰ ਗੋਇਲ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ, ਦੋਸ਼ ਲਗਾ ਰਹੇ ਹਨ ਕਿ ਕੋਲਕਾਤਾ ਪੁਲਸ ਨੇ 9 ਅਗਸਤ ਨੂੰ ਜਾਂਚ ਸ਼ੁਰੂ ਹੋਣ ਤੋਂ ਬਾਅਦ ਜਬਰ ਜਨਾਹ-ਕਤਲ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ।
ਦਸ ਦਇਏ ਕਿ ਬੀਤੇ ਦਿਨ ਬੰਗਾਲ ਵਿੱਚ ਐਤਵਾਰ ਨੂੰ ਹਜ਼ਾਰਾਂ ਲੋਕ ਪੀੜਤ ਲਈ ਨਿਆਂ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਨਿੱਤਰੇ। ਦਸ ਦਿਏ ਕਿ ਕਿ 31 ਸਾਲਾ ਜੂਨੀਅਰ ਡਾਕਟਰ ਦੇ ਮਾਤਾ-ਪਿਤਾ ਵੀ ਦਿਨ ਵੇਲੇ ਧਰਮਤਲਾ ਵਿੱਚ ਡਾਕਟਰਾਂ ਦੇ ਰੋਸ ਮਾਰਚ ਵਿੱਚ ਸ਼ਾਮਲ ਹੋਏ ਅਤੇ ਬਾਅਦ ਵਿੱਚ ਜਾਦਵਪੁਰ ਵਿੱਚ ਕਲਾਕਾਰਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਕੋਲਕਾਤਾ ਤੋਂ ਇਲਾਵਾ, ਬੈਰਕਪੁਰ, ਬੱਜਬਜ, ਬੇਲਘਰੀਆ, ਅਗਰਪਾੜਾ, ਦਮਦਮ ਅਤੇ ਬਗੁਆਤੀ ਵਿੱਚ ਵੀ ਅਜਿਹੇ ਪ੍ਰਦਰਸ਼ਨ ਕੀਤੇ ਗਏ ਸਨ।