Karachi, PAK: ਪਾਕਿਸਤਾਨ ਦੀ ਵਿੱਤੀ ਰਾਜਧਾਨੀ ਕਰਾਚੀ ਵਿੱਚ ਅੱਜ ਇੱਕ ਅੰਤਰਰਾਸ਼ਟਰੀ ਉਡਾਣ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਦਰਅਸਲ, ਇਹ ਫੈਸਲਾ ਉਡਾਣ ਸਮੇਂ ਇਕ ਯਾਤਰੀ ਦੀ ਖਰਾਬ ਸਿਹਤ ਕਾਰਨ ਲੈਣਾ ਪਿਆ। ਸ਼ਾਰਜਾਹ ਤੋਂ ਢਾਕਾ ਜਾ ਰਹੇ ਇਸ ਜਹਾਜ਼ ਦੇ ਕਰਾਚੀ ‘ਚ ਉਤਰਦੇ ਹੀ ਯਾਤਰੀ ਦੇ ਸਾਹ ਰੁਕ ਚੁੱਕੇ ਸਨ।
ਏਆਰਵਾਈ ਨਿਊਜ਼ ਦੀ ਖਬਰ ਮੁਤਾਬਕ ਇਸ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਰਵਾਈ ਗਈ। ਜਹਾਜ਼ ਸ਼ਾਰਜਾਹ ਤੋਂ ਢਾਕਾ ਜਾ ਰਿਹਾ ਸੀ, ਕਿ ਯਾਤਰੀ ਦੀ ਸਿਹਤ ਵਿਗੜ ਗਈ। ਪਾਇਲਟ ਨੇ ਕਰਾਚੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਲਈ ਏਟੀਸੀ ਤੋਂ ਇਜਾਜ਼ਤ ਮੰਗੀ। ਕਲੀਅਰੈਂਸ ਮਿਲਣ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਤੋਂ ਬਾਅਦ ਸਿਵਲ ਏਵੀਏਸ਼ਨ ਅਥਾਰਟੀ ਦੀ ਮੈਡੀਕਲ ਟੀਮ ਨੇ ਯਾਤਰੀ ਦੀ ਜਾਂਚ ਕੀਤੀ। ਇਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਐਮਰਜੈਂਸੀ ਲੈਂਡਿੰਗ ਤੋਂ ਪਹਿਲਾਂ ਹੀ ਯਾਤਰੀ ਦੀ ਮੌਤ ਹੋ ਚੁੱਕੀ ਸੀ।
ਹਿੰਦੂਸਥਾਨ ਸਮਾਚਾਰ