New Delhi: ਘਰੇਲੂ ਸ਼ੇਅਰ ਬਾਜ਼ਾਰ ‘ਚ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਦਬਾਅ ਬਣਿਆ ਨਜ਼ਰ ਆਇਆ ਹੈ। ਅੱਜ ਦਾ ਕਾਰੋਬਾਰ ਕਮਜ਼ੋਰੀ ਨਾਲ ਸ਼ੁਰੂ ਹੋਇਆ। ਬਾਜ਼ਾਰ ਖੁੱਲ੍ਹਣ ਤੋਂ ਬਾਅਦ ਬਿਕਵਾਲੀ ਦੇ ਦਬਾਅ ਕਾਰਨ ਸ਼ੇਅਰ ਬਾਜ਼ਾਰ ਦੇ ਦੋਵੇਂ ਸੂਚਕਾਂਕ ਹੋਰ ਡਿੱਗ ਗਏ। ਹਾਲਾਂਕਿ, ਕਾਰੋਬਾਰ ਦੇ ਪਹਿਲੇ 15 ਮਿੰਟਾਂ ਦੇ ਬਾਅਦ, ਖਰੀਦਦਾਰੀ ਦੇ ਸਮਰਥਨ ਨਾਲ, ਇਹ ਦੋਵੇਂ ਸੂਚਕਾਂਕ ਰਿਕਵਰੀ ਕਰਕੇ ਹਰੇ ਨਿਸ਼ਾਨ ‘ਤੇ ਪਹੁੰਚ ਗਏ, ਪਰ ਕੁਝ ਸਮੇਂ ਬਾਅਦ, ਇੱਕ ਵਾਰ ਫਿਰ ਵਿਕਰੀ ਦੇ ਦਬਾਅ ਕਾਰਨ, ਇਹ ਦੋਵੇਂ ਸੂਚਕਾਂਕ ਵਾਪਸ ਲਾਲ ਨਿਸ਼ਾਨ ਵਿੱਚ ਆ ਗਏ। ਫਿਲਹਾਲ ਕਾਰੋਬਾਰ ਦੌਰਾਨ ਸੈਂਸੈਕਸ 244.27 ਅੰਕ ਭਾਵ 0.30 ਫੀਸਦੀ ਦੀ ਮਜ਼ਬੂਤੀ ਨਾਲ 81,428.20 ਅੰਕ ਦੇ ਪੱਧਰ ’ਤੇ ਅਤੇ ਨਿਫਟੀ 60.20 ਅੰਕ ਭਾਵ 0.24 ਫੀਸਦੀ ਦੀ ਮਜ਼ਬੂਤੀ ਨਾਲ 24,912.35 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸੀ।
ਕਾਰੋਬਾਰ ਦੇ ਪਹਿਲੇ ਘੰਟੇ ਬਾਅਦ ਸ਼ੇਅਰ ਬਾਜ਼ਾਰ ਦੇ ਦਿੱਗਜ਼ ਸ਼ੇਅਰਾਂ ‘ਚੋਂ ਟਾਟਾ ਕੰਜ਼ਿਊਮਰ ਪ੍ਰੋਡਕਟਸ, ਐੱਸਬੀਆਈ ਲਾਈਫ ਇੰਸ਼ੋਰੈਂਸ, ਬ੍ਰਿਟਾਨੀਆ, ਆਈਸੀਆਈਸੀਆਈ ਬੈਂਕ ਅਤੇ ਹਿੰਦੁਸਤਾਨ ਯੂਨੀਲੀਵਰ 1.08 ਫੀਸਦੀ ਤੋਂ 0.81 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਓਐਨਜੀਸੀ, ਹਿੰਡਾਲਕੋ ਇੰਡਸਟ੍ਰੀਜ਼, ਅਡਾਨੀ ਪੋਰਟਸ, ਐਨਟੀਪੀਸੀ ਅਤੇ ਟਾਟਾ ਮੋਟਰਜ਼ ਦੇ ਸ਼ੇਅਰ 3.05 ਫੀਸਦੀ ਤੋਂ 1.01 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 10 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 20 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਨਿਫਟੀ ਵਿੱਚ ਸ਼ਾਮਲ 50 ਸ਼ੇਅਰਾਂ ਵਿੱਚੋਂ 20 ਸ਼ੇਅਰ ਹਰੇ ਨਿਸ਼ਾਨ ਵਿੱਚ ਅਤੇ 30 ਸ਼ੇਅਰ ਲਾਲ ਨਿਸ਼ਾਨ ਵਿੱਚ ਕਾਰੋਬਾਰ ਕਰਦੇ ਦੇਖੇ ਗਏ।
ਬੀਐਸਈ ਦਾ ਸੈਂਸੈਕਸ ਅੱਜ 210.18 ਅੰਕ ਦੀ ਗਿਰਾਵਟ ਨਾਲ 80,973.75 ਅੰਕਾਂ ਦੇ ਪੱਧਰ ‘ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਵਿਕਰੀ ਦੇ ਦਬਾਅ ਕਾਰਨ ਇਹ ਸੂਚਕਾਂਕ 80,895.05 ਅੰਕ ਦੇ ਪੱਧਰ ‘ਤੇ ਡਿੱਗ ਗਿਆ। ਹਾਲਾਂਕਿ, ਇਸ ਤੋਂ ਬਾਅਦ ਖਰੀਦਦਾਰੀ ਦੇ ਸਮਰਥਨ ਕਾਰਨ, ਥੋੜ੍ਹੇ ਸਮੇਂ ਵਿੱਚ ਹੀ ਸੂਚਕਾਂਕ ਰਿਕਵਰੀ ਕਰ ਗਿਆ ਅਤੇ 81,245.57 ਦੇ ਹਰੇ ਨਿਸ਼ਾਨ ‘ਤੇ ਪਹੁੰਚ ਗਿਆ। ਸੈਂਸੈਕਸ ਦੀ ਤਰ੍ਹਾਂ ਹੀ ਐਸਐਸਈ ਨਿਫਟੀ ਨੇ ਵੀ ਅੱਜ 28.75 ਅੰਕਾਂ ਦੀ ਗਿਰਾਵਟ ਨਾਲ 24,823.40 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਦੇ ਹੀ ਵਿਕਰੀ ਦਬਾਅ ਵਧਣ ਕਾਰਨ ਇਹ ਸੂਚਕਾਂਕ 24,753.15 ਅੰਕਾਂ ਦੇ ਪੱਧਰ ‘ਤੇ ਡਿੱਗ ਗਿਆ। ਇਸ ਗਿਰਾਵਟ ਤੋਂ ਬਾਅਦ ਜਦੋਂ ਖਰੀਦਦਾਰੀ ਦਾ ਸਮਰਥਨ ਬਣਿਆ, ਇਹ ਸੂਚਕਾਂਕ ਵੀ ਹਰੇ ਨਿਸ਼ਾਨ ਵਿੱਚ 24,868.45 ਅੰਕਾਂ ਤੱਕ ਸੁਧਰ ਗਿਆ।
ਇਸ ਤੋਂ ਪਹਿਲਾਂ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੈਂਸੈਕਸ 1,017.23 ਅੰਕ ਜਾਂ 1.24 ਫੀਸਦੀ ਦੀ ਕਮਜ਼ੋਰੀ ਨਾਲ 81,183.93 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ। ਉੱਥੇ ਹੀ ਨਿਫਟੀ 292.95 ਅੰਕ ਜਾਂ 1.17 ਫੀਸਦੀ ਦੀ ਗਿਰਾਵਟ ਨਾਲ 24,852.15 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ