Washington D.C.: ਸ਼ਨਿਚਰਵਾਰ ਨੂੰ ਸਪੇਸਕ੍ਰਾਫਟ ਸਟਾਰਲਾਈਨਰ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਤੇ ਬੈਰੀ ਵਿਲਮੋਰ ਤੋਂ ਬਗੈਰ ਹੀ ਧਰਤੀ ਤੇ ਪਰਤ ਆਇਆ। ਗੌਰਤਲਬ ਹੈ ਕਿ ਬੈਰੀ ਵਿਲਮੋਰ ਤੇ ਸੁਨੀਤਾ ਵਿਲੀਅਮਜ਼ ਨੇ 5 ਜੂਨ ਨੂੰ ਫਲੋਰੀਡਾ ਦੇ ਕੇਪ ਕੈਨਾਵੇਰਲ ਨੇ ਸਟਾਰਲਾਈਨਰ ‘ਤੇ ਸਵਾਰ ਹੋ ਕੇ ਪੁਲਾੜ ਲਈ ਉਡਾਨ ਭਰੀ ਸੀ, ਜੋ 6 ਜੂਨ ਨੂੰ ਪਰਿਕਰਮਾ ਕਰ ਰਹੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚੀ। ਇਹ ਉਮੀਦ ਕੀਤੀ ਜਾ ਰਹੀ ਸੀ ਕਿ ਦੋਵੇਂ 8 ਦਿਨਾਂ ‘ਚ ਉਸੇ ਉਡਾਨ ਨਾਲ ਵਾਪਸ ਆਉਣਗੇ। ਪਰ ਇਹ ਅੱਠ ਦਿਨਾਂ ਦਾ ਮਿਸ਼ਨ ਓਦੋਂ ਅੱਠ ਮਹੀਨੇ ਲੰਬਾ ਹੋ ਗਿਆ। ਜਦੋਂ ਸਟਾਰਲਾਈਨਰ ਪਰਿਕਰਮਾ ਕਰ ਰਹੀ ਵਰਕਸ਼ਾਪ ਕੋਲ ਪਹੁੰਚਿਆ ਤਾਂ ਨਾਸਾ ਤੇ ਬੋਇੰਗ ਨੇ ਹੀਲੀਅਮ ਲੀਕ ਦੀ ਪਛਾਣ ਕੀਤੀ ਤੇ ਪੁਲਾੜ ਗੱਡੀ ਦੇ ਪ੍ਰਤੀਕਿਰਿਆ ਕੰਟਰੋਲ ਥ੍ਰਸਟਰਾਂ ‘ਚ ਵੀ ਸਮੱਸਿਆ ਪੈਦਾ ਹੋ ਗਈ। ਇਸ ਕਰਕੇ ਦੋਵਾਂ ਦੀ ਵਾਪਸੀ ‘ਚ ਦੇਰੀ ਹੋ ਗਈ।
ਪੁਲਾੜ ਯਾਤਰੀਆਂ ਦੀ ਸੁਰੱਖਿਆ ਲਈ ਨਾਸਾ ਨੇ 24 ਅਗਸਤ ਨੂੰ ਐਲਾਨ ਕੀਤਾ ਸੀ ਕਿ ਸਟਾਰਲਾਈਨਰ ਬਿਨਾਂ ਚਾਲਕ ਦਲ ਦੇ ਸਟੇਸ਼ਨ ਤੋਂ ਧਰਤੀ ‘ਤੇ ਵਾਪਸ ਆਵੇਗਾ। ਦਸ ਦਇਏ ਕਿ ਇਹ ਪੁਲਾੜ ਗੱਡੀ ਸ਼ੁਕਰਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਨਾਲ ਰਵਾਨਾ ਹੋਈ ਸੀ। ਇਸ ਨੂੰ ਲੈ ਕੇ ਸੁਨੀਤਾ ਵਿਲੀਅਮਜ਼ ਦਾ ਵੀ ਬਿਆਨ ਸਾਹਮਣੇ ਆਇਆ ਹੈ।
ਧਰਤੀ ‘ਤੇ ਲੈਂਡ ਹੋਇਆ ਸਟਾਰਲਾਈਨਰ
ਬੋਇੰਗ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਖਾਲੀ ਸਟਾਰਲਾਈਨਰ ਪੁਲਾੜ ਗੱਡੀ ਦਾ ਡੀਓਰਬਿਟ ਪੋਲ ਪੂਰਾ ਹੋ ਗਿਆ ਹੈ ਤੇ ਡੀਓਰਬਿਟ ਬਰਨ ਤੋਂ ਲੈਂਡਿੰਗ ਚਰਨ ‘ਚ 44 ਮਿੰਟ ਲੱਗੇ। ਸਟਾਰਲਾਈਨਰ ਨਿਊ ਮੈਕਸੀਕੋ ‘ਚ ਵ੍ਹਾਈਟ ਸੈਂਡਸ ਸਪੇਸ ਹਾਰਬਰ ‘ਤੇ ਲੈਂਡ ਕੀਤਾ।
ਕੀ ਬੋਲੀ ਸੁਨੀਤਾ ਵਿਲੀਅਮਜ਼
ਇਸ ਤੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ ਦੋਵਾਂ ਨੇ ਉਡਾਨ ਕੰਟਰੋਲਰਾਂ ਨੂੰ ਫੋਨ ਕਰ ਕੇ ਟੀਮ ਨੂੰ ਭਾਵੁਕ ਸੰਦੇਸ਼ ਦਿੱਤਾ। ਉਨ੍ਹਾਂ ਸਹਾਇਤਾ ਲਈ ਧੰਨਵਾਦ ਕੀਤਾ। ਸੁਨੀਤਾ ਨੇ ਪੁਲਾੜ ਗੱਡੀ ਦੇ ਉਪਨਾਮ ਦਾ ਜ਼ਿਕਰ ਕਰਦੇ ਹੋਏ ਰੇਡੀਓ ਸੰਦੇਸ਼ ‘ਚ ਕਿਹਾ,”ਤੁਹਾਡੇ ਲੋਕਾਂ ਲਈ ਕੈਲਿਪਸੋ ਨੂੰ ਘਰ ਵਾਪਸ ਲਿਆਉਣ ਦਾ ਸਮਾਂ ਆ ਗਿਆ ਹੈ। ਅਸੀਂ ਤੁਹਾਡੇ ਨਾਲ ਹਾਂ ਤੇ ਤੁਸੀਂ ਇਸ ਨੂੰ ਜਲਦੀ ਧਰਤੀ ‘ਤੇ ਲੈ ਆਓ”। ਹੁਣ ਦੋਵੇਂ ਪੁਲਾੜ ਸਟੇਸ਼ਨ ‘ਚ ਮੁਰੰਮਤ ਦੇ ਕੰਮ ‘ਚ ਮਦਦ ਕਰਨਗੇ। ਹੁਣ ਨਾਸਾ ਨੇ ਉਨ੍ਹਾਂ ਨੂੰ ਵਾਪਸ ਲਿਆਉਣ ਦਾ ਸਮਾਂ ਤੈਅ ਕਰ ਦਿੱਤਾ ਹੈ। ਦੋਵਾਂ ਨੂੰ ਫਰਵਰੀ 2025 ‘ਚ ਇਕ ਨਵੇਂ ਸਪੇਸਕ੍ਰਾਫਟ ‘ਚ ਵਾਪਸ ਲਿਆਂਦਾ ਜਾਵੇਗਾ।