London, UK: ਕਰਨ ਔਜਲਾ ਦੇ ਲੰਡਨ ਵਿੱਚ ਚਲਦੇ ਇੱਕ ਸ਼ੋਅ ਦੌਰਾਨ ਇੱਕ ਨੌਜਵਾਨ ਨੇ ਕਰਨ ਔਜਲਾ ‘ਤੇ ਬੂਟ ਸੂੱਟਿਆ। ਜਿਸ ਤੋਂ ਬਾਅਦ ਜੁੱਤੀ ਸੁੱਟਣ ਵਾਲੇ ਨੌਜਵਾਨ ‘ਤੇ ਬੱਬੂ ਮਾਨ ਤੱਤਾ ਹੋ ਗਿਆ। ਅਤੇ ਕਿਹਾ ਜੀ ਇਹ ਜਿਹੇ ਲੋਕਾਂ ਨੂੰ ਇਗਨੋਰ ਕਰਨਾ ਚਾਹੀਦਾ ਹੈ। ਕਰਨ ਔਜਲਾ ਨੌਜਵਾਨ ਮੇਰਾ ਭਰਾ ਹੈ ਅਜਿਹੇ ਬੱਚੇ ਨੂੰ ਹੌਸਲਾ ਦੇਣਾ ਚਾਹੀਦਾ ਹੈ ਨਾ ਕਿ ਇਸ ਤਰੀਕੇ ਦੇ ਨਾਲ ਭਰੇ ਸ਼ੋਅ ਦੇ ਵਿੱਚ ਬੂਟ ਮਾਰਨਾ ਚਾਹੀਦਾ।
ਦਸ ਦਇਏ ਕਿ ਇਨ੍ਹੀਂ ਦਿਨੀਂ ਪੰਜਾਬੀ ਗਾਇਕ ਕਰਨ ਔਜਲਾ ਯੂ.ਕੇ. ਵਿੱਚ ਹਨ। ਲੰਡਨ ਵਿੱਚ ਉਨ੍ਹਾਂ ਦਾ ਕੰਨਸਰਟ ਚੱਲ ਰਿਹਾ ਹੈ। ਇਸੇ ਕੰਸਰਟ ਦੌਰਾਨ ਪਰਫੋਰਮ ਕਰਦੇ ਹੋਏ ਕਿਸੇ ਨੌਜਵਾਨ ਨੇ ਕਰਨ ਔਜਲਾ ਵੱਲ ਜੁੱਤੀ ਸੁੱਟੀ, ਜਿਸ ਤੋਂ ਬਾਅਦ ਗਾਇਕ ਕਰਨ ਔਜਲਾ ਗੁੱਸੇ ਵਿੱਚ ਆ ਗਿਆ। ਅਤੇ ਉਸ ਨੇ ਉਸ ਨੌਜਵਾਨ ਨੂੰ ਗਾਲਾਂ ਕੱਢਿਆ। ਅਤੇ ਨੌਜਵਾਨ ਨੂੰ ਸਟੇਜ ਤੇ ਵੀ ਆਉਣ ਦੀ ਵੀ ਚੁਨੌਤੀ ਦਿੱਤੀ।
ਹਿੰਦੂਸਥਾਨ ਸਮਾਚਾਰ