Chandigarh News: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਨੇ ਲੋਕਤੰਤਰ ਵਿਚ ਦਿਵਆਂਗ ਤੇ 85 ਸਾਲ ਦੀ ਉਮਰ ਵਰਗ ਤੋਂ ਵੱਧ ਦੇ ਵੋਟਰਾਂ ਦੀ ਭਾਗੀਦਾਰੀ ਯਕੀਨੀ ਕਰਨ ਲਈ ਉਨ੍ਹਾਂ ਨੂੰ ਘਰ ਤੋਂ ਹੀ ਵੋਟਿੰਗ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਹੈ। ਇਹ ਸਹੂਲਤ ਵੈਕਲਪਿਕ ਹੈ। ਅਜਿਹੇ ਵੋਟਰ ਚੋਣ ਕੇਂਦਰ ‘ਤੇ ਜਾ ਕੇ ਵੀ ਵੋਟ ਕਰ ਸਕਦੇ ਹਨ। ਪੰਕਜ ਅਗਰਵਾਲ ਨੇ ਕਿਹਾ ਕਿ ਲੋਕਤੰਤਰ ਵਿਚ ਹਰ ਵੋਟਰ ਨੂੰ ਆਪਣੇ ਵੋਟ ਅਧਿਕਾਰ ਦੀ ਵਰਤੋ ਕਰਨੀ ਚਾਹੀਦੀ ਹੈ। ਦਿਵਆਂਗ ਤੇ 85 ਸਾਲ ਦੀ ਉਮਰ ਦੇ ਵੋਟਰਾਂ ਨੁੰ ਵੀ ਆਮ ਵੋਟਰਾਂ ਦੀ ਤਰ੍ਹਾ ਆਪਣੇ ਵੋਟ ਅਧਿਕਾਰ ਦੀ ਵਰਤੋ ਕਰਨੀ ਚਾਹੀਦੀ ਹੈ। ਇਸ ਲਈ ਉਨ੍ਹਾਂ ਨੁੰ ਇਹ ਵਿਸ਼ੇਸ਼ ਸਹੂਲਤ ਪ੍ਰਦਾਨ ਕੀਤੀ ਗਈ ਹੈ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ 5 ਸਾਲ ਵਿਚ ਇਕ ਵਾਰ ਆਉਣ ਵਾਲੇ ਆਮ ਚੋਣ ਨੁੰ ਹਰ ਕਿਸੇ ਨਾਗਰਿਕ ਨੂੰ ਪਰਵ ਵਜੋ ਮਨਾਉਣਾ ਚਾਹੀਦਾ ਹੈ। ਹਰਿਆਣਾ ਵਿਚ 5 ਅਕਤੂਬਰ, 2024 ਨੁੰ ਵਿਧਾਨਸਭਾ ਦੇ ਆਮ ਚੋਣ ਲਈ ਵੋਟਿੰਗ ਹੋਣੀ ਹੈ ਅਤੇ ਇਸ ਪਰਵ ਵਿਚ ਹਰ ਵੋਟਰ ਨੂੰ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਆਪਣੇ ਵੋਟ ਦੀ ਆਹੂਤੀ ਪਾਉਣੀ ਹੋਵੇਗੀ।
ਪੰਕਜ ਅਗਰਵਾਲ ਨੇ ਕਿਹਾ ਕਿ ਦਿਵਆਗ ਤੇ 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਘਰ ਤੋਂ ਵੋਟ ਪਾਉਣ ਦੀ ਸਹੂਲਤ ਦਾ ਲਾਭ ਚੁੱਕਣ ਲਈ, ਫਾਰਮ 12-ਡੀ ਭਰ ਕੇ ਚੋਣ ਨੋਟੀਫਿਕੇਸ਼ਨ (05 ਸਤੰਬਰ, 2024) ਦੇ 5 ਦਿਨਾਂ ਦੇ ਅੰਦਰ ਰਿਟਰਨਿੰਗ ਅਧਿਕਾਰੀ ਨੂੰ ਬਿਨੈ ਕਰਨਾ ਹੋਵੇਗਾ। ਇਸ ਤੋਂ ਇਲਾਵਾ, ਦਿਵਆਂਗ ਵੋਟਰਾਂ ਨੂੰ 40 ਫੀਸਦੀ ਤੋਂ ਵੱਧ ਦੇ ਦਿਵਆਂਗਤਾ ਪ੍ਰਮਾਣ ਪੱਤਰ ਦੀ ਇਕ ਕਾਪੀ ਜਮ੍ਹਾ ਕਰਵਾਉਣੀ ਹੋਵੇਗੀ ਅਤੇ ਵੋਟਿੰਗ ਲਿਸਟ ਵਿਚ ਚਿਨਿਤ ਹੋਣਾ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵੋਟਰਾਂ ਦੇ ਘਰ ਤੋਂ ਹੀ ਬੀਐਲਓ ਫਾਰਮ 12-ਡੀ ਪ੍ਰਾਪਤ ਕਰੇਗਾ। ਉਮੀਦਵਾਰਾਂ ਨੂੰ ਅਜਿਹੇ ਵੋਟਰਾਂ ਦੀ ਇਕ ਸੂਚੀ ਵੀ ਪ੍ਰਦਾਨ ਕੀਤੀ ਜਾਵੇਗੀ, ਤਾਂ ਜੋ ਉਹ ਘਰ ਤੋਂ ਚੋਣ ਦੀ ਪ੍ਰਕ੍ਰਿਆ ‘ਤੇ ਨਜਰ ਰੱਖਣ ਲਈ ਆਪਣੇ ਪ੍ਰਤੀਨਿਧੀਆਂ ਨੂੰ ਨਿਯੁਕਤ ਕਰ ਸਕਣ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਚੋਣ ਅਧਿਕਾਰੀਆਂ ਦੀ ਟੀਮ ਵੋਟਰ ਦਾ ਵੋਟ ਲੈਣ ਲਈ ਉਨ੍ਹਾਂ ਦੇ ਘਰ ਜਾਵੇਗੀ। ਇਸ ਦੇ ਲਈ ਵੋਟਰਾਂ ਨੂੰ ਚੋਣ ਅਧਿਕਾਰੀਆਂ ਦੇ ਦੌਰੇ ਦੇ ਬਾਰੇ ਪਹਿਲਾਂ ਤੋਂ ਹੀ ਸੂਚਿਤ ਕੀਤਾ ਜਾਵੇਗਾ। ਇਸ ਪ੍ਰਕ੍ਰਿਆ ਵਿਚ ਇਕ ਵੀਡੀਓਗ੍ਰਾਫਰ ਅਤੇ ਪੁਲਿਸ ਸੁਰੱਖਿਆ ਕਰਮਚਾਰੀ ਚੋਣ ਅਧਿਕਾਰੀਆਂ ਦੇ ਨਾਲ ਵੀ ਰਹੇਗਾ। ਚੋਣ ਦੀ ਇਹ ਪ੍ਰਕ੍ਰਿਆ ਚੋਣ ਕਮਿਸ਼ਨ ਦੀ ਹਿਦਾਇਤਾਂ ਅਨੁਸਾਰ ਹੋਵੇਗੀ ਤੇ ਚੋਣ ਦੀ ਗੁਪਤਤਾ ਬਣਾਈ ਰੱਖੀ ਜਾਵੇਗੀ।
ਹਿੰਦੂਸਥਾਨ ਸਮਾਚਾਰ