Patna Sahib: ਬਿਹਾਰ ਦੇ ਦੋ ਦਿਨਾਂ ਦੌਰੇ ‘ਤੇ ਪਹੁੰਚੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਸ਼ਨੀਵਾਰ ਨੂੰ ਪਟਨਾ ਸਾਹਿਬ ਗੁਰਦੁਆਰੇ ‘ਚ ਮੱਥਾ ਟੇਕਿਆ।
ਨੱਡਾ ਸਵੇਰੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਨੇ ਗੁਰੂ ਮਹਾਰਾਜ ਜੀ ਦੇ ਚਰਨਾਂ ‘ਚ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ। ਇਸ ਉਪਰੰਤ ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ ਗਿਆ। ਨੱਡਾ ਦੇ ਨਾਲ ਵਿਧਾਨ ਸਭਾ ਦੇ ਸਪੀਕਰ ਨੰਦ ਕਿਸ਼ੋਰ ਯਾਦਵ, ਉਪ ਮੁੱਖ ਮੰਤਰੀ ਵਿਜੇ ਸਿਨਹਾ, ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ ਵੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ।
ਜੇਪੀ ਨੱਡਾ ਦੇ ਅੱਜ ਪਟਨਾ, ਦਰਭੰਗਾ ਅਤੇ ਮੁਜ਼ੱਫਰਪੁਰ ਵਿੱਚ ਪ੍ਰੋਗਰਾਮ ਹਨ। ਜੇਪੀ ਨੱਡਾ ਪਟਨਾ ਸ਼ਹਿਰ ਦੇ ਖਾਜੇਕਲਾਂ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਉਹ ਪੀਐਮਸੀਐਚ ਦਾ ਮੁਆਇਨਾ ਕਰਨਗੇ। ਉਹ ਦਰਭੰਗਾ ਦੇ ਸ਼ੋਭਨ ਵਿੱਚ ਬਣ ਰਹੇ ਏਮਜ਼ ਦਾ ਨਿਰੀਖਣ ਕਰਨ ਲਈ ਉੱਥੇ ਜਾਣਗੇ। ਇਸ ਤੋਂ ਬਾਅਦ ਉਹ ਐਸਕੇਐਮਸੀਐਚ ਮੁਜ਼ੱਫਰਪੁਰ ਜਾਣਗੇ, ਜਿੱਥੇ ਉਹ ਕੈਂਸਰ ਇੰਸਟੀਚਿਊਟ ਅਤੇ ਪੀਕੂ ਇਨਸੈਂਟਿਵ ਯੂਨਿਟ ਦਾ ਨਿਰੀਖਣ ਕਰਨਗੇ ਅਤੇ ਹਸਪਤਾਲ ਵਿੱਚ ਸੁਪਰ ਸਪੈਸ਼ਲਿਟੀ ਬਲਾਕ ਦਾ ਉਦਘਾਟਨ ਵੀ ਕਰਨਗੇ।
ਹਿੰਦੂਸਥਾਨ ਸਮਾਚਾਰ