Paris Paralympics: ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। 6 ਸਤੰਬਰ (ਸ਼ੁੱਕਰਵਾਰ) ਨੂੰ, ਭਾਰਤੀ ਅਥਲੀਟ ਪ੍ਰਵੀਨ ਕੁਮਾਰ (T44) ਨੇ ਪੁਰਸ਼ਾਂ ਦੀ ਉੱਚੀ ਛਾਲ/T64 ਈਵੈਂਟ ਵਿੱਚ ਸੋਨ ਤਗਮਾ ਜਿੱਤਿਆ। ਪੈਰਿਸ ਪੈਰਾਲੰਪਿਕ ਵਿੱਚ ਭਾਰਤ ਦਾ ਇਹ ਛੇਵਾਂ ਸੋਨ ਤਗ਼ਮਾ ਹੈ। ਭਾਰਤ ਨੇ ਪਹਿਲੀ ਵਾਰ ਪੈਰਾਲੰਪਿਕ ਖੇਡਾਂ ਵਿੱਚ ਛੇ ਸੋਨ ਤਗਮੇ ਜਿੱਤੇ ਹਨ। ਇਸ ਤੋਂ ਪਹਿਲਾਂ ਭਾਰਤ ਨੇ ਟੋਕੀਓ ਪੈਰਾਲੰਪਿਕ ‘ਚ 5 ਸੋਨ ਤਗਮੇ ਜਿੱਤੇ ਸਨ।
ਭਾਰਤ ਇਸ ਸਮੇਂ ਤਮਗਾ ਸੂਚੀ ‘ਚ 14ਵੇਂ ਨੰਬਰ ‘ਤੇ ਹੈ।
21 ਸਾਲਾ ਪ੍ਰਵੀਨ ਨੇ 2.08 ਮੀਟਰ ਦੀ ਸਰਵੋਤਮ ਛਾਲ ਨਾਲ ਸੋਨ ਤਗਮਾ ਜਿੱਤਿਆ। ਇਸ ਈਵੈਂਟ ਵਿੱਚ ਅਮਰੀਕਾ ਦੇ ਡੇਰੇਕ ਲੌਕਡੈਂਟ ਨੇ ਚਾਂਦੀ ਦਾ ਤਗ਼ਮਾ ਅਤੇ ਉਜ਼ਬੇਕਿਸਤਾਨ ਦੇ ਤੇਮੁਰਬੇਕ ਗਿਆਜ਼ੋਵ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਡੇਰੇਕ ਦਾ ਸਰਵੋਤਮ 2.06 ਮੀਟਰ ਸੀ। ਟੈਮੂਰਬੇਕ ਨੇ 2.03 ਮੀਟਰ ਦੀ ਸਰਵੋਤਮ ਛਾਲ ਮਾਰ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਛੋਟੀਆਂ ਲੱਤਾਂ ਨਾਲ ਪੈਦਾ ਹੋਇਆ ਪ੍ਰਵੀਨ ਨੋਇਡਾ ਦਾ ਰਹਿਣ ਵਾਲਾ ਹੈ। T64 ਵਿੱਚ ਓਹ ਅਥਲੀਟ ਹਿੱਸਾ ਲੈਂਦੇ ਹਨ ਜਿਨ੍ਹਾਂ ਦੀ ਇੱਕ ਲੱਤ ਦੇ ਹੇਠਲੇ ਹਿੱਸੇ ਵਿੱਚ ਹਲਕੀ ਤੋਂ ਦਰਮਿਆਨੀ ਹਰਕਤ ਹੁੰਦੀ ਹੈ ਜਾਂ ਗੋਡੇ ਦੇ ਹੇਠਾਂ ਇੱਕ ਜਾਂ ਦੋਵੇਂ ਪੈਰ ਨਹੀਂ ਹੁੰਦੇ।
GOLD 🥇 No. 6 for India 🇮🇳
Praveen Kumar wins gold medal in the Men’s High Jump T64 Finals with a best jump of 2.08m 💥#Paris2024 #Cheer4Bharat #Paralympics2024 @mansukhmandviya @MIB_India @PIB_India @IndiaSports @ParalympicIndia @PCI_IN_Official @Media_SAI @AkashvaniAIR… pic.twitter.com/gAhww5HNzB
— Doordarshan Sports (@ddsportschannel) September 6, 2024
ਪ੍ਰਵੀਨ ਕੁਮਾਰ ਦੇ ਸੋਨ ਤਗਮੇ ਦੇ ਨਾਲ ਹੀ ਪੈਰਿਸ ਓਲੰਪਿਕ 2024 ਵਿੱਚ ਭਾਰਤ ਦੇ ਤਗਮਿਆਂ ਦੀ ਗਿਣਤੀ ਹੁਣ 26 ਹੋ ਗਈ ਹੈ। ਭਾਰਤ ਨੇ ਹੁਣ ਤੱਕ 6 ਸੋਨ ਤਗਮੇ, 8 ਚਾਂਦੀ ਤਗਮੇ ਅਤੇ 12 ਕਾਂਸੀ ਦੇ ਤਗਮੇ ਜਿੱਤੇ ਹਨ। ਭਾਰਤ ਹੁਣ 26 ਤਗਮਿਆਂ ਦੇ ਨਾਲ ਮੈਡਲ ਤਾਲਿਕਾ ਵਿੱਚ 14ਵੇਂ ਸਥਾਨ ਤੇ ਆ ਗਿਆ ਹੈ। ਮੌਜੂਦਾ ਪੈਰਾਲੰਪਿਕ ਗੇਮਸ ਵਿੱਚ ਐਥਲੈਟਿਕਸ ਵਿੱਚ ਭਾਰਤ ਦਾ 14ਵਾਂ ਮੈਡਲ ਰਿਹਾ।