Singapore News: ਸਿੰਗਾਪੁਰ ਅਤੇ ਭਾਰਤ ਨੇ ਅੱਜ ਵਪਾਰਕ ਸਬੰਧਾਂ ਨੂੰ ਵਧਾਉਣ ਲਈ ਸਹਿਮਤੀ ਦਿੰਦੇ ਹੋਏ ਸਮਝੌਤਾ ਪੱਤਰ ‘ਤੇ ਦਸਤਖਤ ਕੀਤੇ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਵਿਚਾਲੇ ਇਨ੍ਹਾਂ ਦਾ ਆਦਾਨ-ਪ੍ਰਦਾਨ ਹੋਇਆ। ਸਿੰਗਾਪੁਰ ਦੇ ਸਰਕਾਰੀ ਦੌਰੇ ‘ਤੇ ਪਹੁੰਚੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੁਝ ਸਮਾਂ ਪਹਿਲਾਂ ਆਪਣੇ ਐਕਸ ਹੈਂਡਲ ‘ਤੇ ਇਹ ਜਾਣਕਾਰੀ ਸਾਂਝੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ, “ਮੇਰੇ ਦੋਸਤ ਪ੍ਰਧਾਨ ਮੰਤਰੀ ਲਾਰੇਂਸ ਵੋਂਗ ਨਾਲ ਚਰਚਾ ਅੱਜ ਵੀ ਜਾਰੀ ਰਹੀ। ਸਾਡੀ ਗੱਲਬਾਤ ਹੁਨਰ, ਤਕਨਾਲੋਜੀ, ਸਿਹਤ ਸੰਭਾਲ, ਏਆਈ ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਕੇਂਦਰਿਤ ਰਹੀ। ਅਸੀਂ ਦੋਵੇਂ ਵਪਾਰਕ ਸਬੰਧਾਂ ਨੂੰ ਹੁਲਾਰਾ ਦੇਣ ਦੀ ਲੋੜ ‘ਤੇ ਸਹਿਮਤ ਹੋਏ।
The discussions with my friend, PM Lawrence Wong continued today. Our talks focused on boosting cooperation in areas like skilling, technology, healthcare, AI and more. We both agreed on the need to boost trade relations. @LawrenceWongST pic.twitter.com/FOSxXQOI3u
— Narendra Modi (@narendramodi) September 5, 2024
ਉਨ੍ਹਾਂ ਨੇ ਇੱਕ ਹੋਰ ਪੋਸਟ ਵਿੱਚ ਲਿਖਿਆ, “ਨਿੱਘੇ ਸੁਆਗਤ ਲਈ ਮੈਂ ਤੁਹਾਡਾ ਧੰਨਵਾਦ ਪ੍ਰਗਟ ਕਰਦਾ ਹਾਂ। ਤੁਹਾਡੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਸਾਡੀ ਪਹਿਲੀ ਮੁਲਾਕਾਤ ਹੈ। ਤੁਹਾਨੂੰ ਮੇਰੀਆਂ ਦਿਲੋਂ ਵਧਾਈਆਂ। ਮੈਨੂੰ ਭਰੋਸਾ ਹੈ ਕਿ ਫੋਰ ਜੀ ਦੀ ਅਗਵਾਈ ਵਿੱਚ ਸਿੰਗਾਪੁਰ ਹੋਰ ਵੀ ਤੇਜ਼ੀ ਨਾਲ ਤਰੱਕੀ ਕਰੇਗਾ। ਸਿੰਗਾਪੁਰ ਸਿਰਫ਼ ਇੱਕ ਦੇਸ਼ ਨਹੀਂ ਹੈ। ਸਿੰਗਾਪੁਰ ਹਰ ਵਿਕਾਸਸ਼ੀਲ ਦੇਸ਼ ਲਈ ਪ੍ਰੇਰਨਾ ਸਰੋਤ ਹੈ। ਅਸੀਂ ਭਾਰਤ ਵਿੱਚ ਕਈ ਸਿੰਗਾਪੁਰ ਵੀ ਬਣਾਉਣਾ ਚਾਹੁੰਦੇ ਹਾਂ। ਮੈਨੂੰ ਖੁਸ਼ੀ ਹੈ ਕਿ ਅਸੀਂ ਇਸ ਦਿਸ਼ਾ ਵਿੱਚ ਮਿਲ ਕੇ ਯਤਨ ਕਰ ਰਹੇ ਹਾਂ। ਸਾਡੇ ਵਿਚਕਾਰ ਜੋ ਵੀ ਮੰਤਰੀ ਪੱਧਰੀ ਗੋਲ ਮੇਜ਼ ਮੀਟਿੰਗ ਹੋਈ, ਉਹ ਇੱਕ ਮਾਰਗ-ਦਰਸ਼ਨ ਵਿਵਸਥਾ ਹੈ।”
Prime Ministers @narendramodi and @LawrenceWongST held productive talks today. They deliberated on ways to further deepen India-Singapore partnership across key sectors including technology, healthcare, trade, skilling, and more. pic.twitter.com/F4nmAKhxyb
— PMO India (@PMOIndia) September 5, 2024
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੇਂਸ ਵੋਂਗ ਦੀ ਮੌਜੂਦਗੀ ਵਿੱਚ ਭਾਰਤ ਅਤੇ ਸਿੰਗਾਪੁਰ ਦਰਮਿਆਨ ਸਮਝੌਤਾ ਸਹੀਬੰਦ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੇਂਸ ਵੋਂਗ ਨਾਲ ਏਈਐਮ ਹੋਲਡਿੰਗਜ਼ ਲਿਮਟਿਡ ਦੀ ਸੈਮੀਕੰਡਕਟਰ ਸੁਵਿਧਾ ਦਾ ਜਾਇਜ਼ਾ ਲਿਆ।
ਹਿੰਦੂਸਥਾਨ ਸਮਾਚਾਰ