New Delhi: ਗਲੋਬਲ ਬਾਜ਼ਾਰ ‘ਚ ਉਤਰਾਅ-ਚੜ੍ਹਾਅ ਦੇ ਵਿਚਕਾਰ ਹਫਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ‘ਤੇ ਖੁੱਲ੍ਹਿਆ। ਘਰੇਲੂ ਸ਼ੇਅਰ ਬਾਜ਼ਾਰ ਦੇ ਦੋਵੇਂ ਪ੍ਰਮੁੱਖ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਨੇ ਕ੍ਰਮਵਾਰ 144.72 ਅੰਕ ਅਤੇ 45.80 ਅੰਕਾਂ ਦੀ ਮਜ਼ਬੂਤੀ ਨਾਲ ਕਾਰੋਬਾਰ ਸ਼ੁਰੂ ਕੀਤਾ। ਹਾਲਾਂਕਿ ਸ਼ੇਅਰ ਬਾਜ਼ਾਰ ‘ਚ ਚੱਲ ਰਿਹਾ ਇਹ ਉਛਾਲ ਜ਼ਿਆਦਾ ਦੇਰ ਟਿਕ ਨਹੀਂ ਸਕਿਆ, ਸੈਂਸੈਕਸ ਅਤੇ ਨਿਫਟੀ ’ਚ ਗਿਰਾਵਟ ਨਜ਼ਰ ਆਈ।
ਖਬਰ ਲਿਖੇ ਜਾਣ ਤੱਕ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 45.92 ਅੰਕ ਜਾਂ 0.067 ਫੀਸਦੀ ਦੀ ਗਿਰਾਵਟ ਨਾਲ 82,310.07 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ ਵੀ 5.50 ਅੰਕ ਜਾਂ 0.022 ਅੰਕ ਦੀ ਗਿਰਾਵਟ ਨਾਲ 25,193.20 ਅੰਕ ‘ਤੇ ਕਾਰੋਬਾਰ ਕਰ ਰਿਹਾ ਸੀ। ਕਾਰੋਬਾਰ ਦੌਰਾਨ, ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ, 18 ਸ਼ੇਅਰਾਂ ਵਿੱਚ ਗਿਰਾਵਟ ਆਈ ਅਤੇ 12 ਸ਼ੇਅਰ ਮਜ਼ਬੂਤ ਦਿਖਾਈ ਦਿੱਤੇ। ਉੱਥੇ ਹੀ ਨਿਫਟੀ ਦੇ 50 ਸ਼ੇਅਰਾਂ ‘ਚੋਂ 30 ਸ਼ੇਅਰਾਂ ‘ਚ ਗਿਰਾਵਟ ਅਤੇ 20 ਸ਼ੇਅਰਾਂ ‘ਚ ਮਜ਼ਬੂਤੀ ਨਜ਼ਰ ਆਈ।
ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 202.80 ਅੰਕ ਜਾਂ 0.25 ਫੀਸਦੀ ਦੀ ਗਿਰਾਵਟ ਨਾਲ 82,352.64 ਦੇ ਪੱਧਰ ‘ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ ਵੀ 81.15 ਅੰਕ ਜਾਂ 0.32 ਫੀਸਦੀ ਡਿੱਗ ਕੇ 25,198.70 ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ