New Delhi: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। 90 ਵਿਧਾਨ ਸਭਾ ਸੀਟਾਂ ‘ਚੋਂ ਭਾਜਪਾ ਨੇ 67 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਭਾਜਪਾ ਦੀ ਕੋਰ ਕਮੇਟੀ ਵੱਲੋਂ ਵਿਚਾਰ ਵਟਾਂਦਰੇ ਤੋਂ ਬਾਅਦ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਭਾਜਪਾ ਲੰਬੇ ਸਮੇਂ ਤੋਂ ਉਮੀਦਵਾਰਾਂ ਦੀ ਚੋਣ ਲਈ ਸਕਰੀਨਿੰਗ ਮੀਟਿੰਗਾਂ ਕਰ ਰਹੀ ਸੀ।
ਭਾਜਪਾ ਵੱਲਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਮੁੱਖ ਮੰਤਰੀ ਨਾਇਬ ਸੈਣੀ ਲਾਡਵਾ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਗਿਆਨ ਚੰਦ ਗੁਪਤਾ ਪੰਚਕੂਲਾ ਤੋਂ ਚੋਣ ਲੜਨਗੇ ਜਦਕਿ ਅਨਿਲ ਵਿੱਜ ਅੰਬਾਲਾ ਕੈਂਟ ਤੋਂ ਚੋਣ ਲੜਨਗੇ। ਜਦੋਂ ਕਿ ਕੰਵਰਪਾਲ ਗੁਰਜਰ ਜਗਾਧਰੀ ਤੋਂ, ਸੁਨੀਤਾ ਦੁੱਗਲ ਰਤੀਆ ਤੋਂ ਅਤੇ ਭਵਿਆ ਬਿਸ਼ਨੋਈ ਆਦਮਪੁਰ ਤੋਂ ਚੋਣ ਲੜਨਗੇ। ਤੇਜਪਾਲ ਤੰਵਰ ਸੋਹਾਣਾ ਤੋਂ ਚੋਣ ਲੜਨਗੇ।
ਦਸ ਦਇਏ ਕਿ ਉਮੀਦਵਾਰਾਂ ਦੀ ਸੂਚੀ ਨੂੰ ਲੈ ਕੇ ਭਾਜਪਾ ਦੀ ਅੱਜ ਦਿੱਲੀ ‘ਚ ਅਹਿਮ ਮੀਟਿੰਗ ਵੀ ਹੋਈ। ਜੇਪੀ ਨੱਡਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਹਰਿਆਣਾ ਵਿਧਾਨ ਸਭਾ ਚੋਣ ਇੰਚਾਰਜ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਵੀ ਸ਼ਾਮਲ ਸਨ। ਮੁੱਖ ਮੰਤਰੀ ਨਾਇਬ ਸੈਣੀ ਨੂੰ ਵੀ ਇਸ ਮੀਟਿੰਗ ਵਿੱਚ ਮੌਜੂਦ ਰਹੇ। ਇਹ ਸੂਚੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਝਾਅ ਅਤੇ ਸਲਾਹ ਤੋਂ ਬਾਅਦ ਆਈ ਹੈ।