Paris Paralympics: ਪੈਰਿਸ ਪੈਰਾਲੰਪਿਕ ‘ਚ ਭਾਰਤੀ ਐਥਲੀਟ ਇਸ ਵਾਰ ਪੂਰੇ ਜੋਸ਼ ਨਾਲ ਮੈਡਲ ਲਿਆ ਰਹੇ ਹਨ। ਭਾਰਤ ਦੀ ਝੋਲੀ 21ਵਾਂ ਤਮਗਾ ਜਿੱਤਿਆ ਹੈ। ਭਾਰਤੀ ਪੈਰਾਥਲੀਟ ਸਚਿਨ ਸਰਜੇਰਾਓ ਖਿਲਾਰੀ ਨੇ ਧਮਾਲ ਮਚਾ ਦਿੱਤੀ ਹੈ। ਸਚਿਨ ਨੇ ਪੁਰਸ਼ਾਂ ਦੇ ਸ਼ਾਟ ਪੁਟ (F46) ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਸਚਿਨ ਸਰਜੇਰਾਓ ਖਿਲਾਰੀ ਨੇ ਫਾਈਨਲ ਮੈਚ ਵਿੱਚ ਆਪਣੀ ਦੂਜੀ ਕੋਸ਼ਿਸ਼ ਵਿੱਚ 16.32 ਮੀਟਰ ਦੀ ਥਰੋਅ ਕੀਤਾ।
ਇਸ ਈਵੈਂਟ ਵਿੱਚ ਕੈਨੇਡਾ ਦੇ ਗ੍ਰੇਗ ਸਟੀਵਰਟ ਨੇ ਸੋਨ ਤਮਗਾ ਜਿੱਤਿਆ। ਸਟੀਵਰਟ ਦਾ ਸਰਵੋਤਮ ਥਰੋਅ 16.38 ਮੀਟਰ ਸੀ। ਜਦਕਿ ਕ੍ਰੋਏਸ਼ੀਆ ਦੇ ਬਾਕੋਵਿਕ ਲੂਕਾ (16.27 ਮੀਟਰ) ਨੇ ਕਾਂਸੀ ਦਾ ਤਗਮਾ ਜਿੱਤਿਆ। ਭਾਰਤ ਦੇ ਮੁਹੰਮਦ ਯਾਸਰ ਅੱਠਵੇਂ ਅਤੇ ਰੋਹਿਤ ਕੁਮਾਰ ਨੌਵੇਂ ਸਥਾਨ ‘ਤੇ ਰਹੇ।
ਦੱਸ ਦੇਈਏ ਕਿ ਸਚਿਨ ਖਿਲਾਰੀ ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਤੋਂ ਹਨ। ਸਚਿਨ ਦੀ ਉਮਰ 9 ਸਾਲ ਦੀ ਸੀ ਤਾਂ ਉਹ ਸਾਈਕਲ ਹਾਦਸੇ ਵਿਚ ਜ਼ਖਮੀ ਹੋ ਗਏ ਸਨ। ਜਿਸ ਕਾਰਨ ਉਸ ਦਾ ਖੱਬਾ ਹੱਥ ਫਰੈਕਚਰ ਹੋ ਗਿਆ ਸੀ। ਇਸ ਦੇ ਬਾਵਜੂਦ, ਉਸਨੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਆਪਣੇ ਜਨੂੰਨ ਨੂੰ ਅੱਗੇ ਵਧਾਇਆ। ਸ਼ੁਰੂ ਵਿੱਚ ਉਸਨੇ ਜੈਵਲਿਨ ਸੁੱਟਣਾ ਸ਼ੁਰੂ ਕੀਤਾ, ਪਰ ਮੋਢੇ ਦੀ ਸੱਟ ਤੋਂ ਬਾਅਦ ਉਸਨੇ ਸ਼ਾਟ ਪੁਟ ਨੂੰ ਚੁਣਿਆ। ਜਿਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਦੱਸ ਦੇਈਏ ਕਿ ਭਾਰਤ ਨੇ ਹੁਣ ਤੱਕ 3 ਸੋਨ, 7 ਚਾਂਦੀ ਅਤੇ 11 ਕਾਂਸੀ ਦੇ ਤਗਮੇ ਜਿੱਤੇ ਹਨ।
ਸਚਿਨ ਖਿਲਾਰੀ ਨੂੰ ਪੀਐਮ ਮੋਦੀ ਨੇ ਵੀ X ਹੈਂਡਲ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ ਹੈ ਕਿ ਸਚਿਨ ਖਿਲਾਰੀ ਨੂੰ ਸ਼ਾਨਦਾਰ ਉਪਲਬਧੀ ਲਈ ਵਧਾਈ! ਤਾਕਤ ਅਤੇ ਦ੍ਰਿੜਤਾ ਦੇ ਸ਼ਾਨਦਾਰ ਪ੍ਰਦਰਸ਼ਨ ਵਿੱਚ, ਉਸਨੇ ਪੁਰਸ਼ਾਂ ਦੇ ਸ਼ਾਟਪੁੱਟ F46 ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਭਾਰਤ ਨੂੰ ਉਸ ‘ਤੇ ਮਾਣ ਹੈ।
Congratulations to Sachin Khilari for his incredible achievement at the #Paralympics2024! In a remarkable display of strength and determination, he has won a Silver medal in the Men’s Shotput F46 event. India is proud of him. #Cheer4Bharat pic.twitter.com/JNteBI7yeO
— Narendra Modi (@narendramodi) September 4, 2024
ਹਿੰਦੂਸਥਾਨ ਸਮਾਚਾਰ