Paris Paralympics : ਅਜੀਤ ਸਿੰਘ ਨੇ ਮੰਗਲਵਾਰ ਦੇਰ ਰਾਤ ਸਟੈਡ ਡੀ ਫਰਾਂਸ ਵਿਖੇ ਪੈਰਿਸ 2024 ਪੈਰਾਲੰਪਿਕ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਐੱਫ46 ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ, ਜਦੋਂ ਕਿ ਸੁੰਦਰ ਸਿੰਘ ਗੁਰਜਰ ਨੇ ਇਸੇ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ।
ਅਜੀਤ ਪੰਜਵੇਂ ਗੇੜ ਵਿੱਚ 65.62 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਦੂਜੇ ਸਥਾਨ ‘ਤੇ ਰਹੇ ਅਤੇ ਆਪਣਾ ਪਹਿਲਾ ਪੈਰਾਲੰਪਿਕ ਤਮਗਾ ਜਿੱਤਿਆ। ਵਿਸ਼ਵ ਰਿਕਾਰਡ ਧਾਰਕ ਸੁੰਦਰ ਚੌਥੇ ਦੌਰ ਵਿੱਚ 64.96 ਮੀਟਰ ਥਰੋਅ ਨਾਲ ਤੀਜੇ ਸਥਾਨ ’ਤੇ ਰਹੇ। ਉਨ੍ਹਾਂ ਨੇ ਟੋਕੀਓ 2020 ਵਿੱਚ ਇਸੇ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਆਪਣਾ ਦੂਜਾ ਪੈਰਾਲੰਪਿਕ ਤਮਗਾ ਜਿੱਤਿਆ।
ਮੁਕਾਬਲੇ ਵਿੱਚ ਤੀਜੇ ਭਾਰਤੀ ਰਿੰਕੂ 61.58 ਮੀਟਰ ਨਾਲ ਪੰਜਵੇਂ ਸਥਾਨ ’ਤੇ ਰਹੇ। ਕਿਊਬਾ ਦੇ ਗੁਲੇਰਮੋ ਵਰੋਨਾ ਗੋਂਜਾਲੇਜ਼ ਨੇ 66.14 ਮੀਟਰ ਦੇ ਦੂਜੇ ਦੌਰ ਦੇ ਥਰੋਅ ਨਾਲ ਸੋਨ ਤਗਮਾ ਜਿੱਤਿਆ।
ਹਿੰਦੂਸਥਾਨ ਸਮਾਚਾਰ