Punjab Vidhan Sabha Monsoon session : ਪੰਜਾਬ ਅਪਾਰਟਮੈਂਟ-ਪ੍ਰਾਪਰਟੀ ਰੈਗੂਲੇਸ਼ਨ ਬਿੱਲ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ। ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਸ ਬਿੱਲ ਨਾਲ ਆਮ ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ‘ਤੇ ਤਿੱਖਾ ਹਮਲਾ ਕੀਤਾ। ਫਿਲਹਾਲ ਸਦਨ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
मुख्यमंत्री भगवंत मान जी का क्रांतिकारी फ़ैसला💯👇
पंजाब की @BhagwantMann सरकार द्वारा ‘Apartment And Property Regulation Amendment Bill 2024’ पास किया गया।
👉 इस बिल के लागू होने के बाद लोग 500 गज के प्लॉट की रजिस्ट्री बिना किसी NOC के करवा सकेंगे
👉 इसके साथ ही नाजायज़… pic.twitter.com/vnOuKz2jad
— AAP (@AamAadmiParty) September 3, 2024
ਉਨ੍ਹਾਂ ਦੱਸਿਆ ਕਿ 2 ਨਵੰਬਰ ਤੱਕ 500 ਵਰਗ ਗਜ਼ ਤੱਕ ਦੇ ਪਲਾਟਾਂ ਦੀ ਬਿਨ੍ਹਾਂ NOCਤੋਂ ਰਜਿਸਟਰੀ ਹੋ ਸਕੇਗੀ। ਹਾਲਾਂਕਿ ਇਸ ਲਈ ਸੌਦੇ 31 ਜੁਲਾਈ ਤੱਕ ਹੋ ਜਾਣੇ ਹਨ। ਇਸ ਦੇ ਦਸਤਾਵੇਜ਼ ਦਿਖਾਉਣੇ ਪੈਣਗੇ। ਇਸ ਨਾਲ ਨਾਜਾਇਜ਼ ਕਲੋਨੀਆਂ ਰੈਗੂਲਰ ਨਹੀਂ ਹੋਣਗੀਆਂ, ਬਲਕਿ ਸਿਰਫ਼ ਪਲਾਟ ਹੀ ਰੈਗੂਲਰ ਹੋ ਸਕਣਗੇ। ਸੀਐਮ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੋਟਾਂ ਵੇਲੇ ਸਾਰੀਆਂ ਕਲੋਨੀਆਂ ਨੂੰ ਰੈਗੂਲਰ ਕਰਵਾ ਦਿੰਦੇ ਸੀ। ਸੀਐਮ ਨੇ ਕਿਹਾ ਕਿ ਮੈਂ ਬੱਚਾ ਨਹੀਂ ਹਾਂ, ਤਿੰਨ ਸਾਲ ਦਾ ਤਜਰਬਾ ਹੈ। ਮੈਂ ਦੇਸ਼ ਦੇ ਪੰਜ ਤਜਰਬੇਕਾਰ ਮੁੱਖ ਮੰਤਰੀਆਂ ਵਿੱਚ ਸ਼ਾਮਿਲ ਹਾਂ। ਅਰਵਿੰਦ ਕੇਜਰੀਵਾਲ ਤੋਂ ਬਾਅਦ ਮੇਰਾ ਨਾਂ ਆਉਂਦਾ ਹੈ। ਜੋ ਸੀਐਮ ਨਹੀਂ ਬਣ ਸਕੇ ਤਾਂ ਕੀ ਕਰ ਸਕਦੇ ਹਾਂ?
ਜਾਇਦਾਦ ਸੋਧ ਬਿੱਲ ‘ਤੇ ਚਰਚਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਿੱਲ ਵਿੱਚ ਸੋਧ ਦੀ ਸ਼ਲਾਘਾ ਕੀਤੀ। ਅਤੇ ਇਸ ਨੂੰ ਇੱਕ ਬਹੁਤ ਵਧੀਆ ਕਦਮ ਦਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਵਿੱਚ ਵੀ ਪੈਸਾ ਆਵੇਗਾ ਕਿਉਂਕਿ ਜਦੋਂ ਪਾਪੜਾ ਐਕਟ 1995 ਬਣਿਆ ਸੀ। ਉਸ ਸਮੇਂ ਕੋਸ਼ਿਸ਼ ਸੀ ਕਿ ਪੰਜਾਬ ਵਿੱਚ ਗੈਰ-ਕਾਨੂੰਨੀ ਕਾਲੋਨੀਆਂ ਨਾ ਬਣਨ ਪਰ ਪਿਛਲੀਆਂ ਸਰਕਾਰਾਂ ਦੌਰਾਨ ਕਾਲੋਨੀਆਂ ਬਣਦੀਆਂ ਰਹੀਆਂ। ਇਸ ਕਾਰਨ ਆਮ ਲੋਕਾਂ ਨੂੰ ਦਿੱਕਤ ਆਉਂਦੀ ਹੈ। ਕੁਝ ਵੱਡੇ ਲੋਕ ਫਾਇਦਾ ਉਠਾ ਜਾਂਦੇ ਹਨ। ਕਈ ਤਰ੍ਹਾਂ ਦੀਆਂ ਪਾਬੰਦੀਆਂ ਹੁੰਦੀਆਂ ਹਨ ਪਰ ਜਦੋਂ ਵਿਅਕਤੀ ਪ੍ਰਾਪਰਟੀ ਖਰੀਦ ਲੈਂਦਾ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਗੈਰ-ਕਾਨੂੰਨੀ ਹੈ। ਇਸ ਵਿੱਚ 500 ਵਰਗ ਗਜ਼ ਦੇ ਪਲਾਟ ਸ਼ਾਮਲ ਕੀਤੇ ਜਾਣਗੇ।
ਵਿਰੋਧੀ ਘਇਰ ਵੱਲੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਨਗਰ ਸੁਧਾਰ ਟਰੱਸਟ ਅਤੇ ਹਾਊਸਿੰਗ ਬੋਰਡ ਵੱਲੋਂ ਕਲੋਨੀਆਂ ਕੱਟੀਆਂ ਜਾਂਦੀਆਂ ਸੀ। ਉਨ੍ਹਾਂ ਨੇ ਲੁਧਿਆਣਾ ਦੀਆਂ ਕੁਝ ਕਲੋਨੀਆਂ ਗਿਣਾਈਆਂ , ਜੋ ਕਿ ਬਹੁਤ ਵਧੀਆ ਕੱਟੀਆਂ ਗਈਆਂ ਸਨ ਪਰ ਉਨ੍ਹਾਂ ਕਿਹਾ ਕਿ 1995 ਵਿੱਚ ਪਾਪੜਾ ਐਕਟ ਆਇਆ। ਪੁੱਡਾ (ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈਲਪਮੈਂਟ ਅਥਾਰਟੀ) ਦਾ ਜਨਮ ਹੋਇਆ ਸੀ।
ਪਰ ਨਾਜਾਇਜ਼ ਕਾਲੋਨੀਆਂ ਕੱਟਣ ‘ਤੇ ਰੋਕ ਨਹੀਂ ਲੱਗੀ। ਗਲਾਡਾ ਨੇ ਵੀ ਕੁਝ ਕਲੋਨੀਆਂ ਕੱਟੀਆਂ। ਗਮਾਡਾ ਨੇ ਮੁਹਾਲੀ ਵਿੱਚ ਚੰਗਾ ਕੰਮ ਕੀਤਾ ਹੈ। ਇੱਥੇ ਅਣ-ਪ੍ਰਵਾਨਿਤ ਕਲੋਨੀਆਂ ਵੀ ਘੱਟ ਬਣੀਆਂ ਹਨ। ਉਨ੍ਹਾਂ ਕਿਹਾ ਕਿ ਪਾਲਿਸੀ ਵਿੱਚ ਸਭ ਕੁਝ ਸਾਫ ਕੀਤਾ ਜਾਵੇ। ਇਸ ਦੇ ਨਾਲ ਹੀ ਪੰਜ ਸੌ ਵਰਗ ਗਜ਼ ਤੋਂ ਜੋ ਵੱਡਾ ਪਲਾਟ ਹੈ ,ਉਸਨੂੰ ਖਾਲੀ ਕਰਵਾਇਆ ਜਾਵੇ। ਮਾਸਟਰ ਪਲਾਨ ਵਿੱਚ ਸਭ ਕੁਝ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪਹਿਲਾਂ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਸਾਰੀ ਗਲਤ ਜਗ੍ਹਾ ‘ਤੇ ਨਹੀਂ ਹੋਣੀ ਚਾਹੀਦੀ।