New Delhi: ਕਾਂਗਰਸ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਆਪਣੇ ਪਹਿਲੇ 6 ਉਮੀਦਵਾਰਾਂ ਦੀ ਦੂਜੀ ਸੂਚੀ ਸੋਮਵਾਰ ਸ਼ਾਮ ਨੂੰ ਜਾਰੀ ਕੀਤੀ ਹੈ। ਪਾਰਟੀ ਨੇ ਆਪਣੇ ਸੂਬਾ ਪ੍ਰਧਾਨ ਤਾਰਿਕ ਹਮੀਦ ਕਾਰਾ ਨੂੰ ਸ੍ਰੀਨਗਰ ਦੇ ਕੇਂਦਰੀ ਸ਼ਾਲਟੇਂਗ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੋਂ ਭੁਪਿੰਦਰ ਜਾਮਵਾਲ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।
ਰਿਆਸੀ ਤੋਂ ਮੁਮਤਾਜ਼ ਖਾਨ, ਰਾਜੌਰੀ ਤੋਂ ਇਫਤਿਖਾਰ ਅਹਿਮਦ, ਥਾਨਮੰਡੀ ਤੋਂ ਸ਼ਬੀਰ ਅਹਿਮਦ ਖਾਨ ਅਤੇ ਸੁਰੰਕੋਟ ਤੋਂ ਮੁਹੰਮਦ ਸ਼ਾਹਨਵਾਜ਼ ਚੌਧਰੀ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ।
ਇਸ ਤੋਂ ਪਹਿਲਾਂ ਕਾਂਗਰਸ ਨੇ 29 ਅਗਸਤ ਨੂੰ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਸੀ। ਪਾਰਟੀ ਨੇ ਸੁਰਿੰਦਰ ਸਿੰਘ ਚੰਨੀ (ਤਰਾਲ), ਅਮਾਨਉੱਲ੍ਹਾ ਮੰਟੂ (ਦੇਓਸਰ), ਨਦੀਮ ਸ਼ਰੀਫ (ਭਦਰਵਾਹ), ਸ਼ੇਖ ਰਿਆਜ਼ (ਡੋਡਾ), ਪੀਰਜ਼ਾਦਾ ਮੁਹੰਮਦ ਸਈਅਦ (ਅਨੰਤਨਾਗ), ਸ਼ੇਖ ਜ਼ਫਰਉੱਲਾ (ਇੰਦਰਵਾਲ) ਅਤੇ ਡਾਕਟਰ ਪ੍ਰਦੀਪ ਕੁਮਾਰ ਭਗਤ (ਡੋਡਾ ਪੱਛਮੀ) ਨੂੰ ਟਿਕਟ ਦਿੱਤੀ ਹੈ।
ਦੱਸ ਦਈਏ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਨੇ ਗਠਜੋੜ ਕੀਤਾ ਹੈ, ਜਿਨ੍ਹਾਂ ‘ਚੋਂ ਕਾਂਗਰਸ 32 ਸੀਟਾਂ ‘ਤੇ ਚੋਣ ਲੜੇਗੀ ਜਦਕਿ ਨੈਸ਼ਨਲ ਕਾਨਫਰੰਸ 51 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਇਨ੍ਹਾਂ ਤੋਂ ਇਲਾਵਾ ਪੰਜ ਸੀਟਾਂ ‘ਤੇ ਦੋਸਤਾਨਾ ਮੁਕਾਬਲਾ ਹੋਵੇਗਾ, ਜਿਸ ‘ਚ ਬਨਿਹਾਲ, ਡੋਡਾ, ਭਦਰਵਾਹ, ਨਗਰੋਟਾ ਅਤੇ ਸੋਪੋਰ ਸ਼ਾਮਲ ਹਨ।