New Delhi: ਲਗਾਤਾਰ 4 ਦਿਨ ਰਿਕਾਰਡ ਤੋੜ ਮਜ਼ਬੂਤੀ ਦਿਖਾਉਣ ਤੋਂ ਬਾਅਦ ਅੱਜ ਘਰੇਲੂ ਸ਼ੇਅਰ ਬਾਜ਼ਾਰ ‘ਚ ਦਬਾਅ ਬਣਿਆ ਨਜ਼ਰ ਆ ਰਿਹਾ ਹੈ। ਹਾਲਾਂਕਿ ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਵੀ ਮਾਮੂਲੀ ਵਾਧੇ ਨਾਲ ਹੋਈ, ਪਰ ਸ਼ੁਰੂਆਤੀ ਕਾਰੋਬਾਰ ‘ਚ ਹੀ ਵਿਕਰੀ ਦੇ ਦਬਾਅ ਕਾਰਨ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਲਾਲ ਨਿਸ਼ਾਨ ‘ਚ ਆ ਗਏ।
ਕਾਰੋਬਾਰ ਦੋਰਾਨ ਫਿਲਹਾਲ ਸੈਂਸੈਕਸ 63.88 ਅੰਕ ਭਾਵ 0.077 ਫੀਸਦੀ ਦੀ ਗਿਰਾਵਟ ਨਾਲ 82,495.97 ਅੰਕ ਦੇ ਪੱਧਰ ’ਤੇ ਅਤੇ ਨਿਫਟੀ 20.40 ਅੰਕ ਭਾਵ 0.081 ਫੀਸਦੀ ਦੀ ਗਿਰਾਵਟ 25,258.30 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ। ਕਾਰੋਬਾਰ ਦੇ ਪਹਿਲੇ ਘੰਟੇ ਬਾਅਦ ਸ਼ੇਅਰ ਬਾਜ਼ਾਰ ਦੇ ਦਿੱਗਜ਼ ਸ਼ੇਅਰਾਂ ‘ਚੋਂ ਵਿਪਰੋ, ਨੇਸਲੇ, ਆਈਟੀਸੀ, ਹਿੰਦੁਸਤਾਨ ਯੂਨੀਲੀਵਰ ਅਤੇ ਪਾਵਰ ਗਰਿੱਡ ਕਾਰਪੋਰੇਸ਼ਨ ਦੇ ਸ਼ੇਅਰ 0.79 ਤੋਂ 0.49 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਬਜਾਜ ਫਾਈਨਾਂਸ, ਬਜਾਜ ਫਿਨਸਰਵ, ਟਾਈਟਨ ਕੰਪਨੀ, ਭਾਰਤੀ ਏਅਰਟੈੱਲ ਅਤੇ ਜੇ.ਐੱਸ.ਡਬਲਯੂ ਸਟੀਲ ਦੇ ਸ਼ੇਅਰ 1.73 ਫੀਸਦੀ ਤੋਂ 0.54 ਫੀਸਦੀ ਤੱਕ ਡਿੱਗ ਕੇ ਕਾਰੋਬਾਰ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 13 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 17 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਨਿਫਟੀ ‘ਚ ਸ਼ਾਮਲ 50 ਸ਼ੇਅਰਾਂ ‘ਚੋਂ 38 ਸ਼ੇਅਰ ਹਰੇ ਨਿਸ਼ਾਨ ‘ਤੇ ਅਤੇ 12 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰਦੇ ਦੇਖੇ ਗਏ।
ਬੀਐੱਸਈ ਦਾ ਸੈਂਸੈਕਸ ਅੱਜ 92.85 ਅੰਕਾਂ ਦੀ ਮਜ਼ਬੂਤੀ ਨਾਲ 82,652.69 ਅੰਕਾਂ ਦੇ ਪੱਧਰ ‘ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਬਾਜ਼ਾਰ ‘ਚ ਮੁਨਾਫਾ ਬੁੱਕ ਕਰਨ ਦਾ ਦਬਾਅ ਬਣ ਗਿਆ, ਜਿਸ ਕਾਰਨ ਇਸ ਸੂਚਕਾਂਕ ਦੀ ਚਾਲ ‘ਚ ਗਿਰਾਵਟ ਆਉਣ ਲੱਗੀ। ਲਗਾਤਾਰ ਵਿਕਰੀ ਦੇ ਦਬਾਅ ਦੇ ਵਿਚਕਾਰ, ਖਰੀਦਦਾਰ ਵੀ ਖਰੀਦਦਾਰੀ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ, ਜਿਸ ਕਾਰਨ ਇਸ ਸੂਚਕਾਂਕ ਦੀ ਗਤੀ ਵਿਚ ਉਤਰਾਅ-ਚੜ੍ਹਾਅ ਹੁੰਦਾ ਰਿਹਾ।
ਸੈਂਸੈਕਸ ਵਾਂਗ ਐਨਐਸਈ ਨਿਫਟੀ ਨੇ ਵੀ ਅੱਜ 34.70 ਅੰਕਾਂ ਦੇ ਵਾਧੇ ਨਾਲ 25,313.40 ਅੰਕਾਂ ‘ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਜਿਵੇਂ ਹੀ ਬਾਜ਼ਾਰ ਖੁੱਲ੍ਹਿਆ ਬਿਕਵਾਲੀ ਦਾ ਦਬਾਅ ਬਣਨ ਲੱਗਾ, ਜਿਸ ਕਾਰਨ ਇਸ ਸੂਚਕਾਂਕ ਦੀ ਮੂਵਮੈਂਟ ‘ਚ ਗਿਰਾਵਟ ਆਈ। ਹਾਲਾਂਕਿ, ਖਰੀਦਦਾਰਾਂ ਨੇ ਖਰੀਦਦਾਰੀ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਜਾਰੀ ਰੱਖੀ। ਇਸਦੇ ਬਾਵਜੂਦ ਵਿਕਰੀ ਦਾ ਦਬਾਅ ਇੰਨਾ ਜ਼ਿਆਦਾ ਰਿਹਾ ਕਿ ਇਸ ਸੂਚਕਾਂਕ ਦੀ ਗਤੀ ‘ਚ ਸੁਧਾਰ ਨਹੀਂ ਹੋ ਸਕਿਆ।
ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਸੋਮਵਾਰ ਨੂੰ ਸੈਂਸੈਕਸ 194.07 ਅੰਕ ਜਾਂ 0.24 ਫੀਸਦੀ ਮਜ਼ਬੂਤੀ ਨਾਲ 82,559.84 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 42.80 ਅੰਕ ਜਾਂ 0.17 ਫੀਸਦੀ ਮਜ਼ਬੂਤੀ ਨਾਲ 25,278.70 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ