Paris Paralympics 2024: ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤ ਦੀ ਝੋਲੀ ਵਿੱਚ 10ਵਾਂ ਤਮਗਾ ਪੈਰਾ-ਬੈਡਮਿੰਟਨ ਵਿੱਚ ਆਇਆ। ਭਾਰਤੀ ਪੈਰਾ-ਬੈਡਮਿੰਟਨ ਅਥਲੀਟ ਤੁਲਸੀਮਤੀ ਮੁਰੁਗੇਸਨ ਨੇ ਮਹਿਲਾ SU5 ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਪੈਰਾਲੰਪਿਕ ‘ਚ ਇਹ ਤੁਲਸੀ ਦਾ ਪਹਿਲਾ ਤਮਗਾ ਹੈ। ਇਸ ਦੇ ਨਾਲ ਹੀ ਤੁਲਸੀਮਤੀ ਮੁਰੂਗੇਸਨ ਪੈਰਾਲੰਪਿਕ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਵੀ ਬਣ ਗਈ ਹੈ। ਹਾਲਾਂਕਿ ਫਾਈਨਲ ਮੈਚ ‘ਚ ਚੀਨ ਦੀ ਯਾਂਗ ਕਿਊ ਜੀਆ ਤੋਂ ਹਾਰ ਗਈ ਅਤੇ ਸੋਨ ਤਗਮਾ ਹਾਸਲ ਨਹੀਂ ਕਰ ਪਾਈ। ਦਸ ਦਇਏ ਕਿ ਪਿਛਲੀ ਵਾਰ ਉਹ ਸੋਨ ਤਗਮਾ ਜਿੱਤਣ ਵਿਚ ਕਾਮਯਾਬ ਰਹੀ ਸੀ।
ਹਾਲਾਂਕਿ ਤੁਲਸੀਮਤੀ ਮੁਰੂਗੇਸਨ ਨੂੰ ਫਾਈਨਲ ਮੈਚ ਵਿੱਚ ਹਾਰ ਦਾ ਮੁੰਹ ਵੇਖਣਾ ਪਿਆ। ਪਰ ਇਹ ਮੈਚ ਉਸ ਦੇ ਨਾਲ-ਨਾਲ ਪੂਰੇ ਦੇਸ਼ ਲਈ ਬਹੁਤ ਖਾਸ ਹੈ। ਇਸ ਤੋਂ ਪਹਿਲਾਂ ਭਾਰਤ ਦੀ ਕਿਸੇ ਵੀ ਮਹਿਲਾ ਖਿਡਾਰਨ ਨੇ ਪੈਰਾਲੰਪਿਕ ਵਿੱਚ ਤਮਗਾ ਨਹੀਂ ਜਿੱਤਿਆ ਸੀ। ਗੌਰਤਲਬ ਹੈ ਕਿ ਚੀਨ ਦੀ ਯਾਂਗ ਕਿਊ ਜੀਆ ਦੇ ਖਿਲਾਫ ਫਾਈਨਲ ਮੈਚ ਵਿੱਚ ਤੁਲਸੀਮਤੀ ਮੁਰੁਗੇਸਨ ਨੇ ਸ਼ਾਨਦਾਰ ਸ਼ੁਰੂਆਤ ਕੀਤੀ, ਉਸ ਨੇ ਪਹਿਲਾ ਸੈੱਟ 17-21 ਨਾਲ ਗੁਆ ਦਿੱਤਾ। ਇਸ ਦੇ ਨਾਲ ਹੀ ਉਹ ਦੂਜੀ ਦੌੜ 10-21 ਨਾਲ ਹਾਰ ਗਈ।
ਜੇਕਰ ਗੱਲ ਕਰਿਏ ਮਨੀਸ਼ਾ ਰਾਮਦਾਸ ਦੀ ਤਾਂ ਉਸ ਨੇ ਪੈਰਾ-ਬੈਡਮਿੰਟਨ ਦੇ ਮਹਿਲਾ SU5 ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਮਨੀਸ਼ਾ ਰਾਮਦਾਸ ਨੇ ਡੈਨਮਾਰਕ ਦੀ ਕੈਥਰੀਨ ਰੋਜ਼ੇਨਗ੍ਰੇਨ ਨੂੰ ਹਰਾਇਆ। ਉਸ ਨੇ ਇਸ ਮੈਚ ਦੀ ਪਹਿਲੀ ਗੇਮ 21-12 ਨਾਲ ਜਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੂਸਰੀ ਗੇਮ 21-8 ਨਾਲ ਜਿੱਤ ਕੇ ਕਾਂਸੀ ਦੇ ਤਗਮੇ ‘ਤੇ ਕਬਜ਼ਾ ਕੀਤਾ। ਉਸ ਨੇ ਦੋਵੇਂ ਸੈੱਟ ਇਕਪਾਸੜ ਤਰੀਕੇ ਨਾਲ ਜਿੱਤੇ। ਇਸ ਨਾਲ ਉਹ ਪੈਰਾਲੰਪਿਕ ਵਿੱਚ ਤਮਗਾ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਬਣ ਗਈ।
ਦਸ ਦਇਏ ਕਿ ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤ ਨੇ ਹੁਣ ਤੱਕ 11 ਤਗਮੇ ਜਿੱਤੇ ਹਨ। ਭਾਰਤ ਨੇ 2 ਸੋਨ, 4 ਚਾਂਦੀ ਅਤੇ 5 ਕਾਂਸੀ ਦੇ ਤਗਮੇ ਜਿੱਤੇ ਹਨ। ਭਾਰਤ ਲਈ ਪਹਿਲਾ ਸੋਨ ਤਮਗਾ ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਜਿੱਤਿਆ, ਜਿਸ ਨੇ 10 ਮੀਟਰ ਏਅਰ ਰਾਈਫਲ SH1 ਵਿੱਚ ਸੋਨ ਤਮਗਾ ਜਿੱਤਿਆ। ਇਸ ਦੇ ਨਾਲ ਹੀ ਪੁਰਸ਼ ਸਿੰਗਲ ਬੈਡਮਿੰਟਨ SL3 ਵਿੱਚ ਪੈਰਾ ਬੈਡਮਿੰਟਨ ਖਿਡਾਰੀ ਨਿਤੀਸ਼ ਕੁਮਾਰ ਨੇ ਦੂਜਾ ਸੋਨ ਤਮਗਾ ਜਿੱਤਿਆ।