Mumbai News: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਵਿਵਾਦਾਂ ਕਾਰਨ ਲਟਕ ਗਈ ਹੈ। ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ ।ਪਰ ਉਨ੍ਹਾਂ ਦੇ ਵਿਵਾਦਿਤ ਬਿਆਨ ਰੁਕਣ ਦਾ ਨਾਮ ਨਹੀਂ ਲੈ ਰਹੇ। ਉਹ ਕਈ ਬਾਲੀਵੁੱਡ ਅਦਾਕਾਰਾਂ ਤੋਂ ਇਲਾਵਾ ਭਾਰਤੀ ਸੁਤੰਤਰਤਾ ਸੰਗਰਾਮ, ਰਾਜਨੀਤਿਕ ਨੇਤਾਵਾਂ, ਕਿਸਾਨ ਅੰਦੋਲਨ ਨੂੰ ਲੈ ਕੇ ਵੀ ਵਿਵਾਦਪੂਰਨ ਬਿਆਨ ਦੇ ਚੁੱਕੀ ਹੈ। ਕੰਗਨਾ ਨੇ ਹੁਣ ਦਿੱਗਜ ਅਦਾਕਾਰਾ ਅਤੇ ਸੰਸਦ ਮੈਂਬਰ ਜਯਾ ਬੱਚਨ ‘ਤੇ ਨਿਸ਼ਾਨਾ ਸਾਧਿਆ ਹੈ।
ਹਾਲ ਹੀ ‘ਚ ਖਤਮ ਹੋਏ ਸੰਸਦ ਸੈਸ਼ਨ ਦੌਰਾਨ ਜਯਾ ਬੱਚਨ ਦੀ ਕਾਫੀ ਚਰਚਾ ਹੋਈ। ਜਦੋਂ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਪਤੀ ਅਮਿਤਾਭ ਬੱਚਨ ਦੇ ਨਾਲ ਜਯਾ ਦਾ ਨਾਮ ਜੋੜਿਆ ਤਾਂ ਉਹ ਨਾਰਾਜ਼ ਹੋ ਗਈ। ਇਸ ਗੁੱਸੇ ‘ਚ ਉਨ੍ਹਾਂ ਨੇ ਕੁਝ ਬਿਆਨ ਵੀ ਦਿੱਤੇ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਤੀ ‘ਤੇ ਮਾਣ ਹੈ।
ਕੰਗਨਾ ਰਣੌਤ ਨੇ ਜਯਾ ਬੱਚਨ ‘ਤੇ ਸਾਧਿਆ ਨਿਸ਼ਾਨਾ
ਇੱਕ ਇੰਟਰਵਿਊ ਵਿੱਚ ਕੰਗਨਾ ਰਣੌਤ ਨੇ ਜਯਾ ਬੱਚਨ ਦੇ ਨਾਮ ਦੇ ਨਾਲ ਅਮਿਤਾਭ ਦਾ ਨਾਮ ਵਰਤਣ ਦੇ ਵਿਵਾਦ ਉੱਤੇ ਪ੍ਰਤੀਕਿਰਿਆ ਦਿੱਤੀ। ਕੰਗਨਾ ਨੇ ਕਿਹਾ, ‘ਇਹ ਬਹੁਤ ਸ਼ਰਮਨਾਕ ਮਾਮਲਾ ਹੈ। ਕੁਦਰਤ ਨੇ ਮਰਦਾਂ ਅਤੇ ਔਰਤਾਂ ਨੂੰ ਵੱਖੋ-ਵੱਖਰੇ ਢੰਗ ਨਾਲ ਬਣਾਇਆ ਹੈ। ਆਪਸ ਵਿੱਚ ਮਤਭੇਦ ਹਨ ਪਰ ਅੱਜ ਕੱਲ੍ਹ ਜੋ ਹੋ ਰਿਹਾ ਹੈ ਉਹ ਇਹ ਹੈ ਕਿ ਕੁਝ ਔਰਤਾਂ ਨਾਰੀਵਾਦ ਦੇ ਨਾਮ ‘ਤੇ ਗਲਤ ਦਿਸ਼ਾ ਵੱਲ ਜਾ ਰਹੀਆਂ ਹਨ। ਸਾਡਾ ਸਮਾਜ ਹੰਕਾਰ ਵੱਲ ਵਧ ਰਿਹਾ ਹੈ, ਜੋ ਕਿ ਸਰਾਸਰ ਗਲਤ ਹੈ। ਲੋਕ ਸਮਝਦੇ ਹਨ ਕਿ ਮੇਰੀ ਪਛਾਣ ਕਿਤੇ ਗੁਆਚ ਗਈ ਹੈ। ਕੰਗਨਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪੈਨਿਕ ਅਟੈਕ ਆਉਂਦੇ ਹਨ।
ਹਿੰਦੂਸਥਾਨ ਸਮਾਚਾਰ