Chandigarh News: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਨੇ ਹਰਿਆਣਾ ਵਿਧਾਨਸਭਾ ਚੋਣ ਦੇ ਪ੍ਰੋਗ੍ਰਾਮ ਵਿਚ ਸੋਧ ਕੀਤਾ ਹੈ। ਹੁਣ ਵੋਟਿੰਗ 1 ਅਕਤੂਬਰ, 2024 ਦੀ ਥਾਂ 5 ਅਕਤੂਬਰ ਨੂੰ ਹੋਣਗੇ ਅਤੇ ਚੋਣ ਨਤੀਜੇ 8 ਅਕਤੂਬਰ ਨੂੰ ਐਲਾਨ ਕੀਤੇ ਜਾਣਗੇ। ਚੋਣ ਪ੍ਰਕ੍ਰਿਆ 10 ਅਕਤੂਬਰ ਤਕ ਪੂਰੀ ਕੀਤੀ ਜਾਵੇਗੀ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਹਾਲਾਂਕਿ ਕਮਿਸ਼ਨ ਚੋਣ ਪ੍ਰਕ੍ਰਿਆ ਲਈ ਨੋਟੀਫਿਕੇਸ਼ਨ ਪਹਿਲਾਂ ਦੀ ਤਰ੍ਹਾ ਹੀ 5 ਸਤੰਬਰ ਨੂੰ ਜਾਰੀ ਕੀਤੀ ਜਾਵੇਗੀ। ਨਾਮਜਦਗੀ 12 ਸਤੰਬਰ ਤਕ ਜਮ੍ਹਾਂ ਕਰਾਏ ਜਾ ਸਕਦੇ ਹਨ। 13 ਸਤੰਬਰ ਨੁੰ ਨਾਮਜਦਗੀ ਪੱਤਰਾਂ ਦੀ ਸਮੀਖਿਆ ਕੀਤੀ ਜਾਵੇਗੀ। 16 ਸਤੰਬਰ ਤਕ ਨਾਮਜਦਗੀ ਵਾਪਸ ਲਏ ਜਾ ਸਕਦੇ ਹਨ।
ਉਨ੍ਹਾਂ ਨੇ ਦਸਿਆ ਕਿ ਚੋਣ ਲਈ 27 ਅਗਸਤ ਨੂੰ ਵੋਟਰ ਲਿਸਟ ਦਾ ਪ੍ਰਕਾਸ਼ਨ ਵਿਭਾਗ ਵੱਲੋਂ ਕੀਤਾ ਜਾ ਚੁੱਕਾ ਹੈ। ਫਿਰ ਵੀ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੋਟਰ ਲਿਸਟ ਦਾ ਅਵਲੋਕਨ ਕਰਨ ਅਤੇ ਕੋਈ ਇਤਰਾਜ ਹੈ ਤਾਂ ਬੀਐਲਓ ਰਾਹੀਂ ਨਿਰਧਾਰਿਤ ਫਾਰਮ ਵਿਚ ਜਿਲ੍ਹਾ ਚੋਣ ਰਜਿਸਟ੍ਰੇਸ਼ਣ ਅਧਿਕਾਰੀ ਦੇ ਕੋਲ ਭਿਜਵਾਉਣਾ ਯਕੀਨੀ ਕਰਨ। ਵੋਟ ਪਾਉਣ ਲਈ ਵੋਟਰ ਲਿਸਟ ਵਿਚ ਨਾਂਅ ਸ਼ਾਮਿਲ ਹੋਣਾ ਜਰੂਰੀ ਹੈ। ਸਿਰਫ ਉਹੀ ਵਿਅਕਤੀ ਵੋਟ ਪਾ ਸਕਦਾ ਹੈ, ਜਿਸ ਦਾ ਨਾਂਅ ਵੋਟਰ ਲਿਸਟ ਵਿਚ ਦਰਜ ਹੈ। ਵੋਟਰ ਪਹਿਚਾਣ ਪੱਤਰ ਦੇ ਬਿਨ੍ਹਾਂ ਵੀ 12 ਹੋਰ ਵੈਕਲਪਿਕ ਦਸਤਾਵੇਜਾਂ ਨਾਲ ਵੀ ਵੋਟ ਕੀਤੀ ਜਾ ਸਕਦੀ ਹੈ। ਮੁੱਖ ਚੋਣ ਅਧਿਕਾਰੀ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਤੰਤਰ ਦੇ ਇਸ ਮਹਾਪਰਵ ਵਿਚ ਵੋਟ ਪਾ ਕੇ ਆਪਣੀ ਭਾਗੀਦਾਰੀ ਯਕੀਨੀ ਕਰਨ।
ਹਿੰਦੂਸਥਾਨ ਸਮਾਚਾਰ