Paris Paralympics: ਭਾਰਤੀ ਪੈਰਾ ਸਪਿੰਟਰ ਪ੍ਰੀਤੀ ਪਾਲ ਨੇ ਐਤਵਾਰ ਦੇਰ ਰਾਤ 200 ਮੀਟਰ ਟੀ-35 ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤਗਮੇ ਦੇ ਨਾਲ, ਪ੍ਰੀਤੀ ਨੇ ਇਤਿਹਾਸ ਰਚਿਆ ਕਿਉਂਕਿ ਉਹ ਪੈਰਾਲੰਪਿਕ ਜਾਂ ਓਲੰਪਿਕ ਵਿੱਚ ਟ੍ਰੈਕ ਅਤੇ ਫੀਲਡ ਈਵੈਂਟ ਵਿੱਚ 2 ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਬਣ ਗਈ ਹਨ। ਇਸ ਈਵੈਂਟ ਵਿੱਚ ਪ੍ਰੀਤੀ ਨੇ 30.01 ਸਕਿੰਟ ਵਿੱਚ ਦੌੜ ਪੂਰੀ ਕਰਕੇ ਆਪਣਾ ਸਰਵੋਤਮ ਪ੍ਰਦਰਸ਼ਨ ਦਿੱਤਾ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪ੍ਰੀਤੀ ਨੇ ਮਹਿਲਾਵਾਂ ਦੀ ਟੀ35 100 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਨ੍ਹਾਂ ਨੇ 14.21 ਸਕਿੰਟ ਦਾ ਸਮਾਂ ਕੱਢਿਆ, ਜੋ ਉਨ੍ਹਾਂ ਦਾ ਨਿੱਜੀ ਸਰਵੋਤਮ ਵੀ ਸੀ। ਪੈਰਾ-ਐਥਲੀਟ ਨੇ ਪੈਰਿਸ ਪੈਰਾਲੰਪਿਕ ‘ਚ ਆਪਣਾ ਦੂਜਾ ਤਮਗਾ ਜਿੱਤਣ ਤੋਂ ਬਾਅਦ ਕਿਹਾ, ”ਮੈਂ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਇੱਕ ਹੋਰ ਤਗਮਾ ਜਿੱਤਿਆ। 100 ਮੀਟਰ ‘ਚ ਤਮਗਾ ਜਿੱਤਣ ਤੋਂ ਬਾਅਦ ਲੋਕਾਂ ਨੇ ਮੈਨੂੰ ਟ੍ਰੋਲ ਕੀਤਾ ਅਤੇ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਨਾ ਮਿਲੀ।”
ਇਸ ਤੋਂ ਪਹਿਲਾਂ, ਪ੍ਰੀਤੀ ਦੇ ਸਮਰਪਣ ਅਤੇ ਸਖ਼ਤ ਮਿਹਨਤ ਦਾ ਨਤੀਜਾ ਉਨ੍ਹਾਂ ਦੀ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 2024 ਲਈ ਚੋਣ ਵਜੋਂ ਸਾਹਮਣੇ ਆਇਆ, ਜਿੱਥੇ ਉਨ੍ਹਾਂ ਨੇ 100 ਮੀਟਰ ਅਤੇ 200 ਮੀਟਰ ਦੋਵਾਂ ਮੁਕਾਬਲਿਆਂ ਵਿੱਚ ਕਾਂਸੀ ਦੇ ਤਗਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪੈਰਿਸ ਪੈਰਾਲੰਪਿਕ ਲਈ ਆਪਣਾ ਕੋਟਾ ਸੁਰੱਖਿਅਤ ਕੀਤਾ।
ਹਿੰਦੂਸਥਾਨ ਸਮਾਚਾਰ