Paris Paralympics: ਭਾਰਤੀ ਪੈਰਾ ਟੇਬਲ ਟੈਨਿਸ ਖਿਡਾਰਨ ਭਾਵਿਨਾਬੇਨ ਪਟੇਲ ਚੱਲ ਰਹੀਆਂ ਪੈਰਿਸ ਪੈਰਾਲੰਪਿਕ 2024 ਖੇਡਾਂ ਵਿੱਚ ਮਹਿਲਾ ਸਿੰਗਲਜ਼ ਡਬਲਯੂਐਸ4 ਵਰਗ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹਨ। ਉਨ੍ਹਾਂ ਨੇ ਐਤਵਾਰ ਰਾਤ ਨੂੰ ਮੈਕਸੀਕੋ ਦੀ ਮਾਰਥਾ ਵਰਡਿਨ ਨੂੰ ਸਿੱਧੇ ਤਿੰਨ ਸੈੱਟਾਂ (11-3, 11-6, 11-7) ਨਾਲ ਹਰਾਇਆ।
ਦੂਜੇ ਪਾਸੇ ਇਕ ਹੋਰ ਮਹਿਲਾ ਟੇਬਲ ਟੈਨਿਸ ਖਿਡਾਰਨ ਸੋਨਲਬੇਨ ਪਟੇਲ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਈ। ਉਹ ਮਹਿਲਾ ਸਿੰਗਲਜ਼ – ਡਬਲਯੂ.ਐੱਸ.3 ਵਿੱਚ ਕ੍ਰੋਏਸ਼ੀਆ ਦੀ ਅੰਡੇਲਾ ਮੁਜਿਨਿਕ ਵਿੰਸੇਟਿਕ ਦੇ ਖਿਲਾਫ ਰਾਊਂਡ ਆਫ 16 ਵਿੱਚ 3-11, 12-10, 7-11,5, 11 ਨਾਲ ਹਾਰ ਗਈ।
ਇਸ ਤੋਂ ਪਹਿਲਾਂ 30 ਅਗਸਤ ਨੂੰ, ਭਾਵਿਨਾ ਅਤੇ ਸੋਨਲਬੇਨ ਤਮਗਾ ਜਿੱਤਣ ਤੋਂ ਖੁੰਝ ਗਈਆਂ ਸਨ ਕਿਉਂਕਿ ਉਨ੍ਹਾਂ ਨੂੰ ਮਹਿਲਾ ਡਬਲਜ਼ ਟੇਬਲ ਟੈਨਿਸ ਕੁਆਰਟਰ ਫਾਈਨਲ ਵਿੱਚ ਕੋਰੀਆ ਦੀ ਯੰਗ ਏ ਜੰਗ ਅਤੇ ਸੁੰਘੀ ਮੂਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੈਚ 5-11, 6-11, 11-9, 6-11 ਦੇ ਸਕੋਰ ਨਾਲ ਸਮਾਪਤ ਹੋਇਆ।
ਇਸ ਦੌਰਾਨ, ਸੋਮਵਾਰ ਸਵੇਰੇ (ਭਾਰਤੀ ਸਮੇਂ) ਨਿਸ਼ਾਦ ਕੁਮਾਰ ਨੇ ਪੁਰਸ਼ਾਂ ਦੀ ਉੱਚੀ ਛਾਲ ਟੀ47 ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਨਾਲ ਭਾਰਤ ਨੇ ਪੈਰਿਸ ਪੈਰਾਲੰਪਿਕ ਵਿੱਚ ਹੁਣ ਤੱਕ ਕੁੱਲ ਸੱਤ ਤਗਮੇ ਜਿੱਤੇ ਹਨ, ਜਿਸ ਵਿੱਚ ਇੱਕ ਸੋਨ, ਦੋ ਚਾਂਦੀ ਅਤੇ ਚਾਰ ਕਾਂਸੀ ਦੇ ਤਗ਼ਮੇ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ