New Delhi: ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ED ਦੀ ਟੀਮ ਨੇ ਸੋਮਵਾਰ ਸਵੇਰੇ ਕਈ ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਦਾਅਵਾ ਕੀਤਾ ਸੀ ਕਿ ਈਡੀ ਦੀ ਟੀਮ ਉਨ੍ਹਾਂ ਦੇ ਘਰ ਆਈ ਹੈ। ਦਿੱਲੀ ਪੁਲਸ ਦੀ ਟੀਮ ਤੇ ਨੀਮ ਫ਼ੌਜੀ ਬਲ ਦੇ ਜਵਾਨ ਵੀ ਘਰ ਦੇ ਬਾਹਰ ਮੌਜੂਦ ਹਨ।
ਇਸ ਤੋਂ ਪਹਿਲਾਂ ਅਮਾਨਤੁੱਲਾ ਖਾਨ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ ਸੀ ਕਿ ਇਡੀ ਦੀ ਟੀਮ ਉਨ੍ਹਾਂ ਨੂੰ ਗਿਰਫਤਾਰ ਕਰ ਸਕਦੀ ਹੈ। ਉਨ੍ਹਾਂ ਨੇ X ਹੈਂਡਲ ‘ਤੇ ਵੀਡੀਓ ਸ਼ੇਅਰ ਕਰ ਕੇ ਕਿਹਾ ਸੀ ਕਿ ਸਵੇਰੇ-ਸਵੇਰੇ ਤਾਨਾਸ਼ਾਹ ਦੇ ਇਸ਼ਾਰੇ ‘ਤੇ ਕਠਪੁਤਲੀ ਈਡੀ ਮੇਰੇ ਘਰ ਪਹੁੰਚੀ ਹੈ। ਮੈਨੂੰ ਤੇ ‘ਆਪ’ ਲੀਡਰਾਂ ਨੂੰ ਪਰੇਸ਼ਾਨ ਕਰਨ ਵਿੱਚ ਤਾਨਾਸ਼ਾਹ ਕੋਈ ਕਸਰ ਨਹੀਂ ਛੱਡ ਰਿਹਾ।
ED arrests AAP MLA #AmanatullahKhan pic.twitter.com/rPNXCcQmJW
— DD News (@DDNewslive) September 2, 2024
ਦਿੱਲੀ ਦੇ ਓਖਲਾ ਤੋਂ ਵਿਧਾਇਕ ਅਮਾਨਤੁੱਲਾ ਖਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਇਹ ਜਾਣਕਾਰੀ ਦਿੱਤੀ। ਅਮਾਨਤੁੱਲਾ ਖਾਨ ਨੇ ਕਿਹਾ ਕਿ ਸਵੇਰੇ ਤੜਕੇ ਤਾਨਾਸ਼ਾਹ ਦੇ ਹੁਕਮਾਂ ‘ਤੇ ਉਸ ਦੀ ਕਠਪੁਤਲੀ ਈਡੀ ਮੇਰੇ ਘਰ ਪਹੁੰਚ ਗਈ ਹੈ, ਤਾਨਾਸ਼ਾਹ ਮੈਨੂੰ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪ੍ਰੇਸ਼ਾਨ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਕੀ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨਾ ਗੁਨਾਹ ਹੈ? ਇਹ ਤਾਨਾਸ਼ਾਹੀ ਕਦੋਂ ਤੱਕ ਚੱਲੇਗੀ?
अभी सुबह-सुबह तानाशाह के इशारे पर उनकी कटपुतली ED मेरे घर पर पहुँच चुकी है, मुझे और AAP नेताओं को परेशान करने में तानाशाह कोई कसर नहीं छोड़ रहा।
ईमानदारी से अवाम की ख़िदमत करना गुनाह है?
आख़िर ये तानाशाही कब तक?#EDRaid #Okhla pic.twitter.com/iR2YN7Z9NL
— Amanatullah Khan AAP (@KhanAmanatullah) September 2, 2024
ਇਸ ਤੋਂ ਅਲਾਵਾ ਉਨ੍ਹਾਂ ਕਿਹਾ ਸੀ ਕਿ ED ਦਾ ਉਦੇਸ਼ ਸਰਚ ਵਾਰੰਟ ਦੇ ਨਾਂ ‘ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਹੈ। ਅਤੇ ਉਨ੍ਹਾਂ ਹਰ ਨੋਟਿਸ ਦਾ ਜਵਾਬ ਦਿੱਤਾ ਹੈ। ਮਾਨਤੁੱਲਾ ਖਾਨ ਨੇ 2016 ਤੋਂ ਚੱਲ ਰਿਹੇ ਇਸ ਕੇਸ ਨੂੰ ਫਰਜ਼ੀ ਦਸਿਆ। ਉਨ੍ਹਾਂ ਕਿਹਾ ਕਿ CBI ਨੇ ਖ਼ੁਦ ਕਿਹਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੋਇਆ ਹੈ। ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਦਿੱਲੀ ਵਕਫ਼ ਬੋਰਡ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਜਾਂਚ ਦੇ ਘੇਰੇ ‘ਚ ਹਨ। ਉਨ੍ਹਾਂ ‘ਤੇ ਬੋਰਡ ਦੇ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ।
ਦੱਸ ਦੇਈਏ ਕਿ ਈਡੀ ਪਹਿਲਾਂ ਵੀ ਅਮਾਨਤੁੱਲਾ ਖਾਨ ਤੋਂ ਕਈ ਦੌਰ ਤੱਕ ਪੁੱਛਗਿੱਛ ਕਰ ਚੁੱਕੀ ਹੈ। ਅਮਾਨਤੁੱਲਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਹੋਣ ਤੋਂ ਬਾਅਦ ਦਿੱਲੀ ਪੁਲਸ ਦੇ ਵਾਧੂ ਬਲ ਮੌਕੇ ‘ਤੇ ਪਹੁੰਚ ਗਏ।
ਮਨੀਸ਼ ਸਿਸੋਦੀਆ ਨੇ ਇਸ ਬਾਰੇ ਕਿਹਾ ਕਿ ਈਡੀ ਦਾ ਇਹ ਹੀ ਕੰਮ ਬਚਿਆ ਹੈ। ਭਾਜਪਾ ਦੇ ਖਿਲਾਫ ਉੱਠਣ ਵਾਲੀ ਹਰ ਅਵਾਜ਼ ਨੂੰ ਦਬਾਓ, ਜੋ ਟੁੱਟੇ ਨਾ, ਜੋ ਦੱਬੇ ਨਾ ਉਹਨਾਂ ਨੂੰ ਗ੍ਰਿਫਤਾਰ ਕਰੋ ਅਤੇ ਜੇਲ ਵਿੱਚ ਸੁੱਟੋ।
ED का बस यही काम रह गया है. BJP के ख़िलाफ़ उठने वाली हर आवाज़ को दबा दो. तोड़ दो. जो टूटे नहीं, दबे नहीं उसे गिरफ़्तार करके जेल में डाल दो. https://t.co/5XiGraftHV
— Manish Sisodia (@msisodia) September 2, 2024
ਇਸ ਦੇ ਨਾਲ ਹੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਖਾਨ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਜੋ ਬੀਜੇਗਾ, ਉਹ ਵੱਢੇਗਾ। ਅਮਾਨਤੁੱਲਾ ਖਾਨ ਕਾਸ਼ ਤੁਹਾਨੂੰ ਇਹ ਯਾਦ ਹੁੰਦਾ।
जो बोयेगा वही काटेगा@KhanAmanatullah काश आपने यह याद रखा होता।@BJP4Delhi https://t.co/2ykzVvvcLn
— Praveen Shankar Kapoor (@praveenskapoor) September 2, 2024
ਜਿਕਰਯੋਗ ਹੈ ਕਿ ਪਿਛਲੇ ਇੱਕ ਸਾਲ ਤੋਂ ਆਮ ਆਦਮੀ ਪਾਰਟੀ ਦੇ ਕਈ ਆਗੂ ਸ਼ਰਾਬ ਘੁਟਾਲੇ ਜਾਂ ਇਸ ਨਾਲ ਸਬੰਧਤ ਮਾਮਲਿਆਂ ਵਿੱਚ ਜੇਲ੍ਹ ਜਾ ਚੁੱਕੇ ਹਨ। ਇਨ੍ਹਾਂ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਵਰਗੇ ਨੇਤਾ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ