New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਜ਼ਿਲ੍ਹਾ ਨਿਆਂਪਾਲਿਕਾ ਦੀ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਦੇ ਹੋਏ, ਸੁਪਰੀਮ ਕੋਰਟ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਦੀ ਯਾਦ ਵਿੱਚ ਡਾਕ ਟਿਕਟ ਅਤੇ ਸਿੱਕਾ ਜਾਰੀ ਕੀਤਾ। ਸੁਪਰੀਮ ਕੋਰਟ ਵੱਲੋਂ ਆਯੋਜਿਤ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਸੁਪਰੀਮ ਕੋਰਟ ਨੇ ਹਮੇਸ਼ਾ ਰਾਸ਼ਟਰੀ ਹਿੱਤਾਂ ਨੂੰ ਸਰਵਉੱਚ ਰੱਖਿਆ ਹੈ। ਸੁਪਰੀਮ ਕੋਰਟ ਦੇ 75 ਸਾਲ ਸਿਰਫ਼ ਇੱਕ ਸੰਸਥਾ ਦੀ ਯਾਤਰਾ ਨਹੀਂ ਹੈ, ਇਹ ਭਾਰਤ ਦੇ ਸੰਵਿਧਾਨ ਅਤੇ ਸੰਵਿਧਾਨਕ ਮੁੱਲਾਂ ਦੀ ਯਾਤਰਾ ਹੈ।
ਉਨ੍ਹਾਂ ਕਿਹਾ ਕਿ ਇਸ ਯਾਤਰਾ ਵਿੱਚ ਸੰਵਿਧਾਨ ਨਿਰਮਾਤਾਵਾਂ ਅਤੇ ਨਿਆਂਪਾਲਿਕਾ ਦੇ ਅਨੇਕਾਂ ਸੂਝਵਾਨਾਂ ਦਾ ਅਹਿਮ ਯੋਗਦਾਨ ਰਿਹਾ ਹੈ। ਇਸ ਵਿੱਚ ਉਨ੍ਹਾਂ ਕਰੋੜਾਂ ਦੇਸ਼ਵਾਸੀਆਂ ਦਾ ਵੀ ਯੋਗਦਾਨ ਹੈ, ਜਿਨ੍ਹਾਂ ਨੇ ਹਰ ਹਾਲਤ ਵਿੱਚ ਨਿਆਂਪਾਲਿਕਾ ਵਿੱਚ ਆਪਣਾ ਭਰੋਸਾ ਕਾਇਮ ਰੱਖਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲਈ ਸੁਪਰੀਮ ਕੋਰਟ ਦੇ ਇਹ 75 ਸਾਲ ਮਦਰ ਆਫ਼ ਡੈਮੋਕ੍ਰੇਸੀ ਦੇ ਮਾਣ ਨੂੰ ਹੋਰ ਵਧਾਉਂਦੇ ਹਨ। ਇਸ ਲਈ ਇਸ ਮੌਕੇ ਵਿੱਚ ਮਾਣ ਵੀ ਹੈ ਅਤੇ ਪ੍ਰੇਰਨਾ ਵੀ ਹੈ।
Addressing the National Conference of District Judiciary.https://t.co/QRCLSh1mDS
— Narendra Modi (@narendramodi) August 31, 2024
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅੱਜ ਔਰਤਾਂ ਵਿਰੁੱਧ ਹੋ ਰਹੇ ਅੱਤਿਆਚਾਰ, ਬੱਚਿਆਂ ਦੀ ਸੁਰੱਖਿਆ ਸਮਾਜ ਦੀ ਗੰਭੀਰ ਚਿੰਤਾ ਹੈ। ਔਰਤਾਂ ਦੀ ਸੁਰੱਖਿਆ ਲਈ ਦੇਸ਼ ਵਿੱਚ ਕਈ ਸਖ਼ਤ ਕਾਨੂੰਨ ਬਣਾਏ ਗਏ ਹਨ, ਪਰ ਸਾਨੂੰ ਇਸ ਨੂੰ ਹੋਰ ਸਰਗਰਮ ਕਰਨ ਦੀ ਲੋੜ ਹੈ। ਔਰਤਾਂ ਵਿਰੁੱਧ ਅੱਤਿਆਚਾਰਾਂ ‘ਤੇ ਜਿੰਨੀ ਤੇਜ਼ੀ ਨਾਲ ਫੈਸਲੇ ਲਏ ਜਾਣਗੇ, ਓਨਾ ਹੀ ਅੱਧੀ ਆਬਾਦੀ ਨੂੰ ਸੁਰੱਖਿਆ ਦਾ ਭਰੋਸਾ ਮਿਲੇਗਾ।’’
ਉਨ੍ਹਾਂ ਕਿਹਾ, ”ਨਿਆਂ ‘ਚ ਦੇਰੀ ਨੂੰ ਖਤਮ ਕਰਨ ਲਈ ਪਿਛਲੇ ਦਹਾਕੇ ‘ਚ ਕਈ ਪੱਧਰਾਂ ‘ਤੇ ਕੰਮ ਕੀਤਾ ਗਿਆ ਹੈ। ਪਿਛਲੇ 10 ਸਾਲਾਂ ‘ਚ ਦੇਸ਼ ਨੇ ਨਿਆਂਇਕ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਲਗਭਗ 8 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ। ਪਿਛਲੇ 25 ’ਚ ਸਾਲ ਜੁਡੀਸ਼ੀਅਲ ਬੁਨਿਆਦੀ ਢਾਂਚੇ ‘ਤੇ ਜਿੰਨੀ ਖਰਚ ਕੀਤੀ ਗਈ, ਉਸਦਾ 75 ਫੀਸਦੀ ਪਿਛਲੇ 10 ਸਾਲਾਂ ‘ਚ ਹੀ ਹੋਇਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਸਾਡੇ ਲੋਕਤੰਤਰ ਵਿੱਚ ਨਿਆਂਪਾਲਿਕਾ ਨੂੰ ਸੰਵਿਧਾਨ ਦਾ ਰਖਵਾਲਾ ਮੰਨਿਆ ਜਾਂਦਾ ਹੈ। ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ। ਅਸੀਂ ਤਸੱਲੀ ਨਾਲ ਕਹਿ ਸਕਦੇ ਹਾਂ ਕਿ ਸਾਡੀ ਸੁਪਰੀਮ ਕੋਰਟ, ਸਾਡੀ ਨਿਆਂਪਾਲਿਕਾ ਨੇ ਇਸ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਆਜ਼ਾਦੀ ਤੋਂ ਬਾਅਦ ਨਿਆਂਪਾਲਿਕਾ ਨੇ ਨਿਆਂ ਦੀ ਭਾਵਨਾ ਦੀ ਰੱਖਿਆ ਕੀਤੀ। ਜਦੋਂ ਵੀ ਦੇਸ਼ ਦੀ ਸੁਰੱਖਿਆ ਦਾ ਸਵਾਲ ਆਇਆ ਤਾਂ ਨਿਆਂਪਾਲਿਕਾ ਨੇ ਰਾਸ਼ਟਰੀ ਹਿੱਤਾਂ ਨੂੰ ਮੁੱਖ ਰੱਖ ਕੇ ਏਕਤਾ ਦੀ ਰੱਖਿਆ ਕੀਤੀ।” ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਅਮ੍ਰਿਤਕਾਲ ‘ਚ 140 ਕਰੋੜ ਦੇਸ਼ਵਾਸੀਆਂ ਦਾ ਇਕ ਹੀ ਸੁਪਨਾ ਹੈ-ਵਿਕਸਤ ਭਾਰਤ, ਨਵਾਂ ਭਾਰਤ। ਨਵਾਂ ਭਾਰਤ ਮਤਲਬ- ਸੋਚ ਅਤੇ ਸੰਕਲਪ ਨਾਲ ਇੱਕ ਆਧੁਨਿਕ ਭਾਰਤ। ਸਾਡੀ ਨਿਆਂਪਾਲਿਕਾ ਇਸ ਵਿਜ਼ਨ ਦਾ ਮਜ਼ਬੂਤ ਥੰਮ ਹੈ।
ਹਿੰਦੂਸਥਾਨ ਸਮਾਚਾਰ