Emergency Controversy: ਕੰਗਣਾ ਰਣੌਤ ਦੀ ਫਿਲਮ ‘ਐਮਰਜੈਂਸੀ’ ‘ਤੇ ਸੈਂਸਰ ਬੋਰਡ ਦੀ ਤਲਵਾਰ ਲਟਕ ਗਈ ਹੈ। ਫਿਲਮ ਐਮਰਜੈਂਸੀ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲ ਰਿਹੈ। ਇਸ ਫਿਲਮ ਵਿੱਚ ਕੰਗਣਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਪਰ ਐਮਰਜੈਂਸੀ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰੀ ਹੋਈ ਹੈ। ਇਸ ਬਾਰੇ ਕੰਗਨਾ ਰਣੌਤ ਨੇ ਆਪਣੇ X ਹੈਂਡਲ ‘ਤੇ ਇਕ ਵੀਡਿਓ ਜਾਰੀ ਕਰਕੇ ਕਿਹਾ ਹੈ ਕਿ ਸੈਂਸਰ ਬੋਰਡ ਵਲੋਂ ਸਰਟੀਫਿਕੇਟ ਨਹੀਂ ਦਿੱਤਾ ਗਿਆ ਜਿਸ ਕਰਕੇ ਓਪ ਹੁਣ ਕੋਰਟ ਦਾ ਦਰਵਾਜਾ ਖੜਕਾਏਗੀ।
‘ਐਮਰਜੈਂਸੀ’ ਨੂੰ ਸੈਂਸਰ ਤੋਂ ਨਹੀਂ ਮਿਲਿਆ ਸਰਟੀਫਿਕੇਟ – ਕੰਗਣਾ
ਦਰਅਸਲ ਕੰਗਨਾ ਰਣੌਤ ਨੇ ਹਾਲ ਹੀ ‘ਚ ਆਪਣੇ ਐਕਸ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਅਦਾਕਾਰਾ ਨੇ ਫਿਲਮ ‘ਐਮਰਜੈਂਸੀ’ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਕੰਗਨਾ ਇਸ ਵੀਡਿਓ ਵਿੱਚ ਕਹਿ ਰਹੀ ਹੈ ਕਿ ”ਅਫਵਾਹਾਂ ਉੱਡਾਈਆਂ ਜਾ ਰਹੀਆਂ ਹਨ ਕਿ ਫਿਲਮ ਐਮਰਜੈਂਸੀ ਨੂੰ ਸਰਟੀਫਿਕੇਟ ਮਿਲ ਗਿਆ ਹੈ। ਪਰ ਇਹ ਇਸ ਤਰ੍ਹਾਂ ਨਹੀਂ ਹੈ। ਸਾਡੀ ਫਿਲਮ ਕਲੀਅਰ ਹੋ ਗਈ ਸੀ। ਪਰ ਇਸ ਦਾ ਪ੍ਰਮਾਣੀਕਰਨ ਰੋਕ ਦਿੱਤਾ ਗਿਆ ਹੈ।”
#Emergency pic.twitter.com/Klko20kkqY
— Kangana Ranaut (@KanganaTeam) August 30, 2024