Jharkhand News: ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਝਾਰਖੰਡ ਭਾਜਪਾ ਦੇ ਚੋਣ ਸਹਿ-ਇੰਚਾਰਜ ਸ਼ਿਵਰਾਜ ਸਿੰਘ ਚੌਹਾਨ ਅਤੇ ਹਿਮੰਤ ਬਿਸਵਾ ਸ਼ਰਮਾ ਨੇ ਰਾਂਚੀ ਦੇ ਧੁਰਵਾ ਦੇ ਸ਼ਹੀਦ ਮੈਦਾਨ ਵਿੱਚ ਰੱਖੇ ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਭਾਜਪਾ ਦੀ ਮੈਂਬਰਸ਼ਿਪ ਦਿਵਾਈ।
ਦਸ ਦਇਏ ਕਿ ਚੰਪਾਈ ਸੋਰੇਨ ਬੀਤੇ ਦਿਨ ਦੇਰ ਸ਼ਾਮ ਝਾਰਖੰਡ ਮੁਕਤੀ ਮੋਰਚਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਕਿਹਾ, ‘ਅਸੀਂ ਜੋ ਵੀ ਫੈਸਲਾ ਲਿਆ ਹੈ, ਝਾਰਖੰਡ ਦੇ ਹਿੱਤ ਵਿੱਚ ਲਿਆ। ਅਸੀਂ ਲੜਨ ਵਾਲੇ ਲੋਕ ਹਾਂ ਅਤੇ ਪਿੱਛੇ ਨਹੀਂ ਹਟਾਂਗੇ। ਪਾਰਟੀ ਸਾਨੂੰ ਜੋ ਵੀ ਜ਼ਿੰਮੇਵਾਰੀ ਦੇਵੇਗੀ ਅਸੀਂ ਉਸ ਮੁਤਾਬਕ ਕੰਮ ਕਰਾਂਗੇ। ਝਾਰਖੰਡ ਵਿੱਚ ਵਿਕਾਸ ਦੇ ਨਾਲ-ਨਾਲ ਅਸੀਂ ਆਦਿਵਾਸੀਆਂ ਦੀ ਹੋਂਦ ਨੂੰ ਬਚਾਉਣ ਲਈ ਕਦਮ ਉਠਾਵਾਂਗੇ।
ਦੱਸ ਦੇਈਏ ਕਿ ਚੰਪਈ ਸੋਰੇਨ ਦੇ ਪਾਰਟੀ ਛੱਡਣ ਦੇ ਇੱਕ ਦਿਨ ਦੇ ਅੰਦਰ ਹੀ ਝਾਰਖੰਡ ਕੈਬਨਿਟ ‘ਚ ਦੂਸਰੇ ਮੰਤਰੀ ਨੂੰ ਥਾਂ ਮਿਲ ਗਈ ਹੈ। ਚੰਪਾਈ ਸੋਰੇਨ ਦੀ ਥਾਂ ਰਾਮਦਾਸ ਸੋਰੇਨ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ।
ਦਸ ਦਇਏ ਕਿ ਸਾਬਕਾ ਮੁੱਖ ਮੰਤਰੀ ਨੇ ਮੁੱਖ ਮੰਤਰੀ ਹੇਮੰਤ ਸੋਰੇਨ ’ਤੇ ਉਨ੍ਹਾਂ ਦੀ ਕਥਿਤ ਜਾਸੂਸੀ ਕਰਵਾਉਣ ਦਾ ਦੋਸ਼ ਵੀ ਲਾਇਆ ਹੈ। ਇਸ ਤੋਂ ਪਹਿਲਾਂ ਸੀਨੀਅਰ ਕਬਾਇਲੀ ਆਗੂ ਚੰਪਈ ਸੋਰੇਨ ਨੇ ਇਹ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਕਿਸੇ ਵੀ ਸਥਿਤੀ ਦਾ ਕੋਈ ਡਰ ਨਹੀਂ ਹੈ। ਸੋਰੇਨ, ਜਿਨ੍ਹਾਂ ਨੇ ਇਸ ਹਫ਼ਤੇ ਨਵੀਂ ਦਿੱਲੀ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ, ਦਾ ਅੱਜ ਆਪਣੇ ਬੇਟੇ ਬਾਬੂਲਾਲ ਸੋਰੇਨ ਸਣੇ ਰਾਂਚੀ ਪੁੱਜਣ ’ਤੇ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ।
ਹਿੰਦੂਸਥਾਨ ਸਮਾਚਾਰ