Ludhiana News: ਹਰਗੋਬਿੰਦ ਨਗਰ ਇਲਾਕੇ ’ਚ ਬੀਤੀ ਰਾਤ ਅੱਗ ਲੱਗਣ ਕਾਰਨ ਇੱਕ ਔਰਤ ਬੁਰੀ ਤਰ੍ਹਾਂ ਝੁਲਸ ਗਈ। ਹਾਦਸੇ ਤੋਂ ਪਹਿਲਾਂ ਔਰਤ ਚਾਹ ਬਣਾ ਰਹੀ ਸੀ। ਅਚਾਨਕ ਸਿਲੰਡਰ ‘ਚੋਂ ਗੈਸ ਲੀਕ ਹੋ ਗਈ। ਧਮਾਕੇ ਤੋਂ ਬਾਅਦ ਰਸੋਈ ‘ਚ ਅੱਗ ਲੱਗ ਗਈ। ਔਰਤ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਪੀੜਤਾ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਤੁਰੰਤ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਪੀੜਤ ਔਰਤ ਪੁਸ਼ਪਾ (55) ਦੇ ਪਤੀ ਵਲੇਤੀ ਰਾਮ ਨੇ ਦੱਸਿਆ ਕਿ ਦੋਵੇਂ ਪਤੀ-ਪਤਨੀ ਘਰ ‘ਚ ਇਕੱਲੇ ਰਹਿੰਦੇ ਹਨ। ਬੀਤੀ ਰਾਤ ਉਸ ਦੀ ਪਤਨੀ ਘਰ ਦੀ ਰਸੋਈ ‘ਚ ਚਾਹ ਬਣਾਉਣ ਗਈ ਸੀ ਤੇ ਉਹ ਘਰ ਦੇ ਬਾਹਰ ਕਿਸੇ ਜਾਣਕਾਰ ਨਾਲ ਬੈਠਾ ਸੀ। ਫਿਰ ਅਚਾਨਕ ਧਮਾਕਾ ਹੋਇਆ ਅਤੇ ਉਸ ਨੇ ਦੇਖਿਆ ਕਿ ਉਸ ਦੇ ਘਰ ਨੂੰ ਅੱਗ ਲੱਗ ਗਈ ਸੀ।
ਹਿੰਦੂਸਥਾਨ ਸਮਾਚਾਰ