ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੇ ਵਿਗੜੇ ਬੋਲ, ਕੰਗਨਾ ਰਣੌਤ ਨੂੰ ਕਹੀ ਅਜਿਹੀ ਗੱਲ, ਭੜਕ ਉੱਠੀ ਕੰਗਣਾ, ਐਕਸ ਹੈਂਡਲ ‘ਤੇ ਸੁਣਾਈਆਂ ਖਰੀਆਂ-ਖਰੀਆਂ
ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਮੁੜ੍ਹ ਸੁਰਖੀਆਂ ਵਿੱਚ ਹੈ। ਕਿਸਾਨਾਂ ਬਾਰੇ ਉਸ ਦੀ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਪਾਰਟੀਆਂ ਗੁੱਸੇ ‘ਚ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਕੰਗਣਾ ਦੇ ਬਿਆਨ ‘ਤੇ ਗੁੱਸਾ ਜ਼ਾਹਰ ਕੀਤਾ ਪਰ ਇਸ ਦੌਰਾਨ ਉਨ੍ਹਾਂ ਦੀ ਜੁਬਾਨ ਫਿਸਲ ਗਈ ਅਤੇ ਉਨ੍ਹਾਂ ਕੰਗਨਾ ਰਣੌਤ ਨੂੰ ਕਿਹਾ ਕਿ ਕੰਗਣਾ ਨੂੰ ਬਲਾਤਕਾਰ ਦਾ ਕਾਫੀ ਤਜਰਬਾ ਹੈ ਅਤੇ ਤੁਸੀਂ ਉਸ ਨੂੰ ਪੁੱਛ ਸਕਦੇ ਹੋ ਕਿ ਬਲਾਤਕਾਰ ਕਿਵੇਂ ਹੁੰਦਾ ਹੈ। ਇਸ ਤੋਂ ਬਾਅਦ ਕੰਗਨਾ ਵੀ ਪਿੱਛੇ ਰਹਿਣ ਵਾਲੀ ਨਹੀਂ ਸੀ, ਉਸ ਨੇ ਵੀ ਆਪਣੇ ਐਕਸ ਹੈਂਡਲ ਤੋਂ ਇਸ ਬਿਆਨ ਦੀ ਆਲੋਚਨਾ ਕੀਤੀ ਅਤੇ ਲਿਖਿਆ ਕਿ ਲੱਗਦਾ ਹੈ ਕਿ ਇਹ ਦੇਸ਼ ਬਲਾਤਕਾਰ ਨੂੰ ਘੱਟ ਤੋਂ ਘੱਟ ਕਰਨਾ ਕਦੇ ਨਹੀਂ ਛੱਡੇਗਾ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।
It seems this country will never stop trivialising rape, today this senior politician compared getting raped to riding a bicycle no wonder rapes and violence against women for fun, is so deep rooted in the psyche of this patriarchal nation that it is casually used to tease or… pic.twitter.com/ZHHWPEXawq
— Kangana Ranaut (@KanganaTeam) August 29, 2024
ਅਕਾਲੀ ਦਲ ਦੇ ਆਗੂ ਦੇ ਮਾੜੇ ਬੋਲ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੰਗਨਾ ਦੇ ਕਿਸਾਨ ਵਿਰੋਧੀ ਬਿਆਨ ਨੂੰ ਲੈ ਕੇ ਉਨ੍ਹਾਂ ਦੀ ਆਲੋਚਨਾ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਪਰ ਕੰਗਨਾ ਰਣੌਤ ਨੂੰ ਬਲਾਤਕਾਰ ਦਾ ਕਾਫੀ ਤਜ਼ਰਬਾ ਹੈ ਅਤੇ ਤੁਸੀਂ ਉਸ ਨੂੰ ਪੁੱਛ ਸਕਦੇ ਹੋ ਕਿ ਬਲਾਤਕਾਰ ਕਿਵੇਂ ਹੁੰਦਾ ਹੈ ਤਾਂ ਜੋ ਲੋਕ ਸਮਝ ਸਕਣ ਕਿ ਬਲਾਤਕਾਰ ਕਿਵੇਂ ਹੁੰਦਾ ਹੈ। ਮਾਨ ਅੱਗੇ ਕਿਹਾ ਕਿ ਜਿਵੇਂ ਤੁਸੀਂ ਸਾਈਕਲ ਚਲਾਉਂਦੇ ਹੋ, ਤੁਸੀਂ ਸਾਈਕਲ ਚਲਾਉਣ ਦਾ ਤਜਰਬਾ ਹਾਸਲ ਕਰਦੇ ਹੋ। ਇਸੇ ਤਰ੍ਹਾਂ ਉਸ ਨੂੰ ਬਲਾਤਕਾਰ ਦਾ ਵੀ ਤਜਰਬਾ ਹੈ।
ਕੰਗਨਾ ਦਾ ਜਵਾਬ
ਪ੍ਰਦਰਸ਼ਨ ਦੌਰਾਨ ਅਕਾਲੀ ਦਲ ਦੇ ਨੇਤਾ ਦੀ ਜ਼ੁਬਾਨ ਫਿਸਲ ਗਈ, ਜਿਸ ਤੋਂ ਬਾਅਦ ਕੰਗਨਾ ਰਣੌਤ ਵੀ ਪਿੱਛੇ ਨਹੀਂ ਹਟਣ ਵਾਲੀ ਨਹੀਂ ਇਸ ਬਿਆਨ ਨੂੰ ਅਪਮਾਨ ਵਜੋਂ ਲੈਂਦਿਆਂ ਕੰਗਣਾ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁਖੀ ਦੀ ਵੀਡੀਓ ਪੋਸਟ ਕੀਤੀ ਅਤੇ ਲਿਖਿਆ ਕਿ ਲੱਗਦਾ ਹੈ ਕਿ ਇਹ ਦੇਸ਼ ਕਦੇ ਵੀ ਬਲਾਤਕਾਰ ਨੂੰ ਘੱਟ ਕਰਨਾ ਬੰਦ ਨਹੀਂ ਕਰੇਗਾ। ਅੱਜ ਇਸ ਸੀਨੀਅਰ ਸਿਆਸਤਦਾਨ ਨੇ ਬਲਾਤਕਾਰ ਦੀ ਤੁਲਨਾ ਸਾਈਕਲ ਦੀ ਸਵਾਰੀ ਨਾਲ ਕੀਤੀ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਲਾਤਕਾਰ ਅਤੇ ਹਿੰਸਾ ਦਾ ਅਨੰਦ ਲੈਣਾ ਇਸ ਪੁਰਖ ਪ੍ਰਧਾਨ ਦੇਸ਼ ਦੀ ਮਾਨਸਿਕਤਾ ਵਿੱਚ ਇੰਨਾ ਡੂੰਘਾ ਹੈ ਕਿ ਇੱਕ ਔਰਤ ਨੂੰ ਛੇੜਨ ਜਾਂ ਮਜ਼ਾਕ ਉਡਾਉਣ ਲਈ ਵਰਤਿਆ ਜਾਂਦਾ ਹੈ ਭਾਵੇਂ ਉਹ ਇੱਕ ਉੱਚ ਪੱਧਰੀ ਫਿਲਮ ਨਿਰਮਾਤਾ ਜਾਂ ਸਿਆਸਤਦਾਨ ਕਿਉਂ ਨਾ ਹੋਵੇ? ਦੱਸ ਦਈਏ ਕਿ ਕੰਗਨਾ ਰਣੌਤ ਨੇ ਇਕ ਇੰਟਰਵਿਊ ‘ਚ ਕਿਹਾ ਸੀ ਕਿ ਜੇਕਰ ਦੇਸ਼ ‘ਚ ਮਜ਼ਬੂਤ ਸਰਕਾਰ ਨਾ ਹੁੰਦੀ ਤਾਂ ਹਾਲਾਤ ਬੰਗਲਾਦੇਸ਼ ਵਰਗੇ ਹੁੰਦੇ, ਕਿਸਾਨ ਅੰਦੋਲਨ ਦੌਰਾਨ ਬਲਾਤਕਾਰ ਅਤੇ ਕਤਲ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ।