Chandigarh News: ਰਾਸ਼ਟਰੀ ਖੇਡ ਦਿਵਸ ਮੌਕੇ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਵੱਲੋਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਮਾਰੋਹ ਕਰਵਾਏ ਗਏ। ਸਮਾਰੋਹ ਵਿੱਚ 2023-24 ਵਿੱਚ ਗੋਲਡ ਮੈਡਲ ਜਿੱਤੇ ਹੋਏ ਤਕਰੀਬਨ 15 ਅੰਤਰਰਾਸ਼ਟਰੀ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਖਿਡਾਰੀਆਂ ਨੂੰ ਤਿੱਨ ਤਿੰਨ ਲੱਖ ਰੁਪਏ ਦੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿ। ਇਸ ਮੌਕੇ ਉਹਨਾਂ ਨਾਲ ਚੰਡੀਗੜ੍ਹ ਦੇ ਅਡਵਾਈਜ਼ਰ ਰਾਜੀਵ ਵਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇl ਸਨਮਾਨ ਸਮਾਰੋਹ ਪੰਜਾਬ ਰਾਜ ਭਵਨ ਦੇ ਆਡੀਟੋਰੀਅਮ ਵਿੱਚ ਕਰਵਾਇਆ ਗਿਆ। ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਇਨਾਮਾਂ ਦੀ ਵੰਡ ਕੀਤੀ।
On the occasion of #NationalSportsDay felicitated National & International Medalists of UT, Chandigarh with award money of Rs 4 Cr.#NationalSportsDay2024 #MajorDhyanChand pic.twitter.com/qU6CXHKDjd
— Gulab Chand Kataria (@Gulab_kataria) August 29, 2024
ਖੇਡ ਨੀਤੀ ਬਣਾਉਣ ਨਾਲ ਖਿਡਾਰੀਆਂ ਨੂੰ ਫਾਇਦਾ ਹੋਇਆ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਪਹਿਲੀ ਖੇਡ ਨੀਤੀ 2023 ਵਿੱਚ ਲਾਗੂ ਕੀਤੀ ਗਈ ਸੀ। ਇਸ ਨੀਤੀ ਵਿੱਚ ਖਿਡਾਰੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ ਅਤੇ ਸ਼ਹਿਰ ਦੀਆਂ ਵੱਖ-ਵੱਖ ਚੈਂਪੀਅਨਸ਼ਿਪਾਂ ਅਤੇ ਟੂਰਨਾਮੈਂਟਾਂ ‘ਚ ਤਗਮਾ ਪ੍ਰਾਪਤ ਕੀਤਾ ਗਿਆ ਸੀ, ਇਹ ਇਸੇ ਦਾ ਨਤੀਜਾ ਹੈ ਪਾਲਿਸੀ ਵਿੱਚ ਸ਼ਾਮਲ ਨਕਦ ਇਨਾਮ ਖਿਡਾਰੀਆਂ ਵਿੱਚ ਵੰਡਿਆ ਜਾਵੇਗਾ।