New Delhi: ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ ‘ਚ ਉਤਰਾਅ-ਚੜ੍ਹਾਅ ਜਾਰੀ ਹੈ। ਬ੍ਰੈਂਟ ਕਰੂਡ ਦੀ ਕੀਮਤ ਲਗਭਗ 79 ਡਾਲਰ ਪ੍ਰਤੀ ਬੈਰਲ ਅਤੇ ਡਬਲਯੂਟੀਆਈ ਕਰੂਡ ਦੀ ਕੀਮਤ ਲਗਭਗ 75 ਡਾਲਰ ਪ੍ਰਤੀ ਬੈਰਲ ਦੇ ਨੇੜੇ ਹੈ। ਅੱਜ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਪਹਿਲਾਂ ਵਾਂਗ ਹੀ ਸਥਿਰ ਹੈ।
ਕੌਮਾਂਤਰੀ ਬਾਜ਼ਾਰ ‘ਚ ਹਫਤੇ ਦੇ ਚੌਥੇ ਦਿਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਬ੍ਰੈਂਡ ਕਰੂਡ 0.12 ਡਾਲਰ ਜਾਂ 0.15 ਫੀਸਦੀ ਦੇ ਵਾਧੇ ਨਾਲ 78.77 ਡਾਲਰ ਪ੍ਰਤੀ ਬੈਰਲ ‘ਤੇ ਟ੍ਰੈਂਡ ਕਰ ਰਿਹਾ ਹੈ। ਉੱਥੇ ਹੀ ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਯੂਟੀਆਈ) ਕਰੂਡ 0.18 ਡਾਲਰ ਜਾਂ 0.24 ਫੀਸਦੀ ਦੇ ਵਾਧੇ ਨਾਲ 74.67 ਅਮਰੀਕੀ ਡਾਲਰ ਪ੍ਰਤੀ ਬੈਰਲ ‘ਤੇ ਸਥਿਰ ਹੈ।
ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ ‘ਚ ਪੈਟਰੋਲ 94.72 ਰੁਪਏ, ਡੀਜ਼ਲ 87.62 ਰੁਪਏ, ਮੁੰਬਈ ‘ਚ ਪੈਟਰੋਲ 103.44 ਰੁਪਏ, ਡੀਜ਼ਲ 89.97 ਰੁਪਏ, ਕੋਲਕਾਤਾ ‘ਚ ਪੈਟਰੋਲ 104.95 ਰੁਪਏ, ਡੀਜ਼ਲ 91.76 ਰੁਪਏ, ਚੇਨਈ ‘ਚ ਪੈਟਰੋਲ 100.75 ਰੁਪਏ ਅਤੇ ਡੀਜ਼ਲ 92.34 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਮਿਲ ਰਿਹਾ ਹੈ।
ਹਿੰਦੂਸਥਾਨ ਸਮਾਚਾਰ