New Delhi: ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਵਾਇਸ ਆਫ ਗਲੋਬਲ ਸਾਊਥ ਸੰਮੇਲਨ ਵਿੱਚ ਚਿਲੀ ਦੀ ਭਾਗੀਦਾਰੀ ਨੂੰ ਬਹੁਤ ਮਹੱਤਵ ਦਿੰਦਾ ਹੈ।
ਨਵੀਂ ਦਿੱਲੀ ਵਿੱਚ ਹੋਈ ਦੂਜੀ ਭਾਰਤ-ਚਿਲੀ ਸੰਯੁਕਤ ਕਮਿਸ਼ਨ ਦੀ ਮੀਟਿੰਗ ਵਿੱਚ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਆਪਣੇ ਚਿਲੀ ਹਮਰੁਤਬਾ ਅਲਬਰਟੋ ਵਾਨ ਕਲੇਵਰੇਨ ਦਾ ਸਵਾਗਤ ਕੀਤਾ। ਜੈਸ਼ੰਕਰ ਨੇ ਕਿਹਾ ਕਿ ਭਾਰਤ-ਚਿਲੀ ਸੰਯੁਕਤ ਕਮਿਸ਼ਨ ਦੀ ਪਹਿਲੀ ਮੀਟਿੰਗ ਕੋਵਿਡ ਦੇ ਸਮੇਂ ਦੌਰਾਨ ਵਰਚੂਅਲੀ ਹੋਈ ਸੀ। ਅਜਿਹੇ ਵਿੱਚ ਇਸ ਸਾਲ ਵਿਅਕਤੀਗਤ ਤੌਰ ‘ਤੇ ਮਿਲਣ ਦਾ ਮੌਕਾ ਮਿਲਣਾ ਖੁਸ਼ੀ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਅਸੀਂ ਵਾਇਸ ਆਫ ਦਿ ਗਲੋਬਲ ਸਾਊਥ ਸਮਿਟ ਵਿੱਚ ਚਿਲੀ ਦੀ ਭਾਗੀਦਾਰੀ ਨੂੰ ਬਹੁਤ ਮਹੱਤਵ ਦਿੰਦੇ ਹਾਂ। 17 ਅਗਸਤ ਨੂੰ ਆਯੋਜਿਤ ਤੀਜੇ ਵਾਇਸ ਆਫ ਗਲੋਬਲ ਸਾਊਥ ਸੰਮੇਲਨ ਵਿੱਚ ਚਿਲੀ ਦੇ ਰਾਸ਼ਟਰਪਤੀ ਗੈਬਰੀਅਲ ਬੋਰਿਕ ਦੇ ਸੂਝਵਾਨ ਬਿਆਨ ਦੀ ਸ਼ਲਾਘਾ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਅਸੀਂ ਤੁਹਾਡੇ ਰਾਸ਼ਟਰਪਤੀ ਨੂੰ ਸੁਣਿਆ। ਉਨ੍ਹਾਂ ਨੇ ਅਗਸਤ ਵਿੱਚ ਸਿਖਰ ਸੰਮੇਲਨ ਵਿੱਚ ਬਹੁਤ ਸਮਝਦਾਰ ਟਿੱਪਣੀਆਂ ਕੀਤੀਆਂ ਅਤੇ ਅਸੀਂ ਵਿਸਤ੍ਰਿਤ ਸੁਰੱਖਿਆ ਪਰਿਸ਼ਦ ਵਿੱਚ ਸਾਡੀ ਸਥਾਈ ਮੈਂਬਰਸ਼ਿਪ ਲਈ ਤੁਹਾਡੇ ਸਮਰਥਨ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ।
ਜੈਸ਼ੰਕਰ ਨੇ ਕਿਹਾ ਕਿ ਨਵੰਬਰ 2023 ਵਿੱਚ ਵਪਾਰ ਅਤੇ ਆਰਥਿਕ ਮੰਤਰੀਆਂ ਦੀ ਮੀਟਿੰਗ ਵਿੱਚ ਚਿਲੀ ਦੀ ਸ਼ਮੂਲੀਅਤ ਵੀ ਅਜਿਹੀ ਚੀਜ਼ ਹੈ ਜਿਸਦੀ ਅਸੀਂ ਬਹੁਤ ਸ਼ਲਾਘਾ ਕਰਦੇ ਹਾਂ। ਵਿਦੇਸ਼ ਮੰਤਰੀ ਨੇ ਕਿਹਾ ਕਿ ਅੱਜ ਸਾਡੇ ਕੋਲ ਚਰਚਾ ਕਰਨ ਲਈ ਬਹੁਤ ਕੁਝ ਹੈ।
ਹਿੰਦੂਸਥਾਨ ਸਮਾਚਾਰ