Sitamarhi, Bihar: ਬਿਹਾਰ ‘ਚ ਸੀਤਾਮੜੀ ਜ਼ਿਲ੍ਹੇ ਦੇ ਬੇਲਾ ਥਾਣਾ ਖੇਤਰ ਦੇ ਅਧੀਨ ਸ਼੍ਰੀਰਾਮਪੁਰ ਪਿੰਡ (ਤੇਲੀਆਹੀ) ‘ਚ ਬੁੱਧਵਾਰ ਨੂੰ ਇਕ ਔਰਤ ਅਤੇ ਉਸ ਦੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਇਕ ਤਲਾਅ ‘ਚੋਂ ਮਿਲੀਆਂ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪਤੀ-ਪਤਨੀ ਵਿਚ ਤਕਰਾਰ ਹੋਣ ਕਾਰਨ ਉਸ ਨੇ ਆਪਣੇ ਬੱਚਿਆਂ ਸਮੇਤ ਤਲਾਅ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ।
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਔਰਤ ਨੇ ਆਪਣੇ ਤਿੰਨ ਬੱਚਿਆਂ ਸਮੇਤ ਤਲਾਅ ਵਿੱਚ ਛਾਲ ਮਾਰ ਕੇ ਜਾਨ ਦੇ ਦਿੱਤੀ ਹੈ। ਉਕਤ ਔਰਤ ਇਨ੍ਹਾਂ ਤਿੰਨਾਂ ਬੱਚਿਆਂ ਨਾਲ ਘਰ ‘ਚ ਇਕੱਲੀ ਰਹਿੰਦੀ ਸੀ। ਉਸਦਾ ਪਤੀ ਲੁਧਿਆਣਾ ਵਿੱਚ ਟੇਲਰਿੰਗ ਦਾ ਕੰਮ ਕਰਦਾ ਹੈ। ਇਸ ਘਟਨਾ ਦਾ ਕਾਰਨ ਪਤੀ-ਪਤਨੀ ਵਿਚਾਲੇ ਤਕਰਾਰ ਦੱਸਿਆ ਜਾ ਰਿਹਾ ਹੈ। ਔਰਤ ਦੀ ਪਛਾਣ ਮੰਜੂ ਦੇਵੀ (32) ਪਤਨੀ ਸੰਜੀਵ ਕੁਮਾਰ ਵਜੋਂ ਹੋਈ ਹੈ। ਤਿੰਨ ਬੱਚੇ 6 ਸਾਲ ਦੇ ਆਰੀਅਨ, 4 ਸਾਲ ਦੇ ਸੁਸ਼ਾਂਤ ਅਤੇ ਡੇਢ ਸਾਲ ਦੇ ਹਿਮਾਂਸ਼ੂ ਹਨ।
ਪੁਲਿਸ ਸੁਪਰਡੈਂਟ ਮਨੋਜ ਕੁਮਾਰ ਤਿਵਾੜੀ ਨੇ ਦੱਸਿਆ ਕਿ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਕਤਲ ਹੈ ਜਾਂ ਖੁਦਕੁਸ਼ੀ। ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਔਰਤ ਦਾ ਆਪਣੇ ਪਤੀ ਨਾਲ ਵਿਵਾਹ ਹੋਇਆ ਸੀ।
ਹਿੰਦੂਸਥਾਨ ਸਮਾਚਾਰ