Amritsar News: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਡਾਣਾਂ ਦੀ ਆਵਾਜਾਈ ਸਾਢੇ ਤਿੰਨ ਘੰਟੇ ਲਈ ਰੋਕ ਦਿੱਤੀ ਗਈ। ਦਰਅਸਲ,ਬੀਤੀ ਮੰਗਲਵਾਰ ਨੂੰ ਰਾਤ 10.15 ਤੋਂ 11 ਵਜੇ ਤੱਕ ਡਰੋਨ ਦੀ ਆਵਾਜਾਈ ਹੋਈ।ਇਸ ਦੌਰਾਨ ਕਦੇ ਡਰੋਨ ਦਿਖਾਈ ਦਿੰਦੇ ਅਤੇ ਕਦੇ ਗਾਇਬ ਹੁੰਦੇ ਰਹੇ,ਜਿਸ ਤੋਂ ਬਾਅਦ ਉਡਾਣਾਂ ਸਾਢੇ ਤਿੰਨ ਘੰਟੇ ਲਈ ਬੰਦ ਕਰ ਦਿੱਤੀ ਗਈ ਅਤੇ 1ਵਜੇ ਤੋਂ ਬਾਅਦ ਉਡਾਣਾਂ ਮੁੜ ਸ਼ੁਰੂ ਹੋ ਸਕੀਆਂ।
ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਹਵਾਈ ਅੱਡੇ ’ਤੇ ਡਰੋਨ ਦੀ ਹਲਚਲ ਤਕਰੀਬਨ ਇੱਕ ਘੰਟੇ ਤੱਕ ਦੇਖੀ ਗਈ ਜਿਸ ਦੇ ਕਾਰਨ ਪੌਣੇ ਤਿੰਨ ਘੰਟਿਆਂ ਤੱਕ ਹਵਾਈ ਉਡਾਣਾ ਰੋਕੀਆਂ ਗਈਆਂ। ਜਦਕਿ ਦਿੱਲੀ ਤੋਂ ਆਈ ਏਅਰ ਇੰਡੀਆ ਦੀ ਉਡਾਣ 20 ਮਿੰਟਤੱਕ ਹਵਾ ’ਚ ਰਹਿਣ ਦੇ ਮਗਰੋਂ ਵਾਪਸ ਪਰਤੀ। ਹਾਲਾਂਕਿ ਹਵਾਈ ਅੱਡੇ ਦੇ ਚਾਰ ਕਿਲੋਮੀਟਰ ਦੇ ਦਾਇਰੇ ’ਚ ਡਰੋਨ ਨਹੀਂ ਉਡਾਇਆ ਜਾ ਸਕਦਾ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਹਵਾਈ ਅੱਡੇ ਦੇ 20 ਕਿਲੋਮੀਟਰ ਦੇ ਖੇਤਰ ’ਚ ਇਮਾਰਤ ਦੀ ਉੱਚਾਈ ਨੂੰ ਲੈ ਕੇ ਏਅਰਪੋਰਟ ਅਥਾਰਿਟੀ ਤੋਂ ਐਨਓਸੀ ਲੈਣੀ ਪੈਂਦੀ ਹੈ। ਇਸ ਦੌਰਾਨ ਇੰਡੀਗੋ ਦੀ ਪੁਣੇ, ਇੰਡੀਗੋ ਦੀ ਦਿੱਲੀ, ਏਅਰ ਏਸ਼ੀਆ ਅਤੇ ਬਾਟਿਕ ਏਅਰ ਦੀ ਕੁਆਲਾਲੰਪੁਰ ਦੀਆਂ ਉਡਾਣਾਂ ਲੇਟ ਹੋਈਆਂ।