New Delhi: ਜੈ ਸ਼ਾਹ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦਾ ਅਗਲਾ ਚੇਅਰਮੈਨ ਚੁਣਿਆ ਗਿਆ ਹੈ। ਸ਼ਾਹ, ਜੋ ਅਕਤੂਬਰ 2019 ਤੋਂ ਬੀਸੀਸੀਆਈ ਸਕੱਤਰ ਅਤੇ ਜਨਵਰੀ 2021 ਤੋਂ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਵਜੋਂ ਸੇਵਾ ਨਿਭਾਅ ਰਹੇ ਹਨ, 1 ਦਸੰਬਰ, 2024 ਨੂੰ ਇਹ ਵੱਕਾਰੀ ਅਹੁਦਾ ਸੰਭਾਲਣਗੇ। ਭਾਰਤੀ ਕ੍ਰਿਕਟ ਜਗਤ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਨਵ-ਨਿਯੁਕਤ ਚੇਅਰਮੈਨ ਜੈ ਸ਼ਾਹ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
BCCI Secretary Jay Shah has been elected unopposed as the next Independent Chair of the International Cricket Council (ICC). He will assume this role on December 1, 2024: ICC pic.twitter.com/W3ca8MMAYw
— ANI (@ANI) August 27, 2024
ਆਲਰਾਊਂਡਰ ਹਾਰਦਿਕ ਪੰਡਯਾ ਨੇ ਸੋਸ਼ਲ ਮੀਡੀਆ ‘ਤੇ ਜੈ ਸ਼ਾਹ ਨੂੰ ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਵਧਾਈ ਦਿੱਤੀ। ਪੰਡਯਾ ਨੇ ਐਕਸ ‘ਤੇ ਲਿਖਿਆ, “ਆਈਸੀਸੀ ਦੇ ਸਭ ਤੋਂ ਘੱਟ ਉਮਰ ਦੇ ਚੇਅਰਮੈਨ ਚੁਣੇ ਜਾਣ ‘ਤੇ ਜੈ ਸ਼ਾਹ ਭਾਈ ਨੂੰ ਵਧਾਈ। ਤੁਹਾਨੂੰ ਕ੍ਰਿਕਟ ਨੂੰ ਹੋਰ ਉਚਾਈਆਂ ‘ਤੇ ਲੈ ਕੇ ਜਾਂਦਿਆਂ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਤੁਹਾਡਾ ਵਿਜ਼ਨ ਅਤੇ ਡਰਾਈਵ ਆਈਸੀਸੀ ਦੀ ਮਦਦ ਕਰੇਗਾ, ਠੀਕ ਉਸੇ ਤਰ੍ਹਾਂ ਜਿਵੇਂ ਕਿ ਬੀਸੀਸੀਆਈ ਨਾਲ ਹੋਇਆ।’’
ਭਾਰਤ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਵੀ ਸ਼ਾਹ ਨੂੰ ਆਈਸੀਸੀ ਚੇਅਰਮੈਨ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ। ਸ਼ਾਸਤਰੀ ਨੇ ਐਕਸ ’ਤੇ ਇੱਕ ਪੋਸਟ ਵਿਚ ਲਿਖਿਆ ਜੈ ਸ਼ਾਹ ਨੂੰ ਆਈਸੀਸੀ ਦਾ ਬਿਨ੍ਹਾਂ ਵਿਰੋਧ ਦੇ ਚੇਅਰਮੈਨ ਚੁਣੇ ਜਾਣ ’ਤੇ ਵਧਾਈ -ਸਿਰਫ਼ 35 ਸਾਲ ਦੀ ਉਮਰ ਵਿੱਚ ਹੁਣ ਤੱਕ ਦਾ ਸਭ ਤੋਂ ਘੱਟ ਉਮਰ ਦਾ ਚੇਅਰਮੈਨ! ਬੀਸੀਸੀਆਈ ਨੂੰ ਚਲਾਉਣ ਦਾ ਉਨ੍ਹਾਂ ਦਾ ਤਜਰਬਾ ਬਿਨਾਂ ਸ਼ੱਕ ਉਨ੍ਹਾਂ ਲਈ ਬਹੁਤ ਕੰਮ ਆਵੇਗਾ। ਕ੍ਰਿਕਟ ਭਾਈਚਾਰੇ ਨੂੰ ਵਿਸ਼ਵਾਸ਼ ਹੈ ਕਿ ਜੈ ਵਿਸ਼ਵ ਕ੍ਰਿਕਟ ਅਤੇ ਆਈਸੀਸੀ ਨੂੰ ਉਨ੍ਹਾਂ ਦੀ ਪੂਰੀ ਸਮਰੱਥਾ ਦਾ ਅਹਿਸਾਸ ਕਰਾਉਣ ਅਤੇ ਉਨ੍ਹਾਂ ਨੂੰ ਅਗਲੇ ਪੱਧਰ ‘ਤੇ ਲੈ ਜਾਣ ਵਿੱਚ ਮਦਦ ਕਰਨ ਲਈ ਅਣਥੱਕ ਮਿਹਨਤ ਕਰਨਗੇ।”
ਸਾਬਕਾ ਆਫ ਸਪਿਨਰ ਹਰਭਜਨ ਸਿੰਘ ਨੇ ਆਈਸੀਸੀ ਦੇ ਨਵੇਂ ਚੇਅਰਮੈਨ ਵਜੋਂ ਨਿਯੁਕਤੀ ਤੋਂ ਬਾਅਦ ਜੈ ਸ਼ਾਹ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਹਰਭਜਨ ਨੇ ਐਕਸ ‘ਤੇ ਪੋਸਟ ਕੀਤਾ, “ਜੈ ਸ਼ਾਹ ਜੀ ਨੂੰ ਆਈਸੀਸੀ ਚੇਅਰਮੈਨ ਚੁਣੇ ਜਾਣ ‘ਤੇ ਵਧਾਈ। ਮੈਨੂੰ ਭਰੋਸਾ ਹੈ ਕਿ ਆਈਸੀਸੀ ਨੂੰ ਭਾਰਤੀ ਕ੍ਰਿਕਟ ਨੂੰ ਸੰਭਾਲਣ ਦੇ ਤੁਹਾਡੇ ਤਜ਼ਰਬੇ ਦਾ ਫਾਇਦਾ ਹੋਵੇਗਾ। ਤੁਹਾਡੀ ਅਗਵਾਈ ਵਿਸ਼ਵ ਕ੍ਰਿਕਟ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗੀ।” ਮੇਰੀਆਂ ਸ਼ੁਭਕਾਮਨਾਵਾਂ।”
ਨੌਜਵਾਨ ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਨਿਯੁਕਤੀ ਤੋਂ ਬਾਅਦ ਜੈ ਸ਼ਾਹ ਨੂੰ “ਆਲ ਦਿ ਬੈਸਟ” ਕਿਹਾ। ਗਿੱਲ ਨੇ ਐਕਸ ‘ਤੇ ਲਿਖਿਆ, “ਆਈਸੀਸੀ ਦਾ ਚੇਅਰਮੈਨ ਨਿਯੁਕਤ ਹੋਣ ‘ਤੇ ਵਧਾਈ, ਆਲ ਦਾ ਬੈਸਟ ਜੈ ਭਾਈ!”
ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਵੀ ਜੈ ਸ਼ਾਹ ਨੂੰ ਵਧਾਈ ਦਿੱਤੀ ਹੈ। ਗੰਭੀਰ ਨੇ ਐਕਸ ‘ਤੇ ਲਿਖਿਆ, “ਬਹੁਤ ਬਹੁਤ ਵਧਾਈਆਂ ਜੈਸ਼ਾਹ ਭਾਈ! ਮੈਂ ਜਾਣਦਾ ਹਾਂ ਕਿ ਵਿਸ਼ਵ ਕ੍ਰਿਕਟ ਤੁਹਾਡੀ ਅਸਾਧਾਰਨ ਅਗਵਾਈ ਵਿੱਚ ਅੱਗੇ ਵਧੇਗਾ!’’
ਆਈਸੀਸੀ ਵੱਲੋਂ ਜਾਰੀ ਮੀਡੀਆ ਰੀਲੀਜ਼ ਦੇ ਅਨੁਸਾਰ, ਮੌਜੂਦਾ ਚੇਅਰਮੈਨ ਗ੍ਰੇਗ ਬਾਰਕਲੇ ਦੇ ਤੀਜੇ ਕਾਰਜਕਾਲ ਦੀ ਮੰਗ ਨਾ ਕਰਨ ਦਾ ਫੈਸਲਾ ਕਰਨ ਤੋਂ ਬਾਅਦ, ਸ਼ਾਹ ਚੇਅਰਮੈਨ ਦੇ ਅਹੁਦੇ ਲਈ ਇਕਲੌਤੇ ਵਿਅਕਤੀ ਸਨ। ਆਪਣੀ ਚੋਣ ਤੋਂ ਬਾਅਦ, ਸ਼ਾਹ ਨੇ ਕ੍ਰਿਕਟ ਦੀ ਵਿਸ਼ਵਵਿਆਪੀ ਪਹੁੰਚ ਅਤੇ ਪ੍ਰਸਿੱਧੀ ਨੂੰ ਵਧਾਉਣ ਦਾ ਆਪਣਾ ਇਰਾਦਾ ਜ਼ਾਹਰ ਕੀਤਾ, ਖਾਸ ਤੌਰ ‘ਤੇ ਐਲਏ 2028 ਓਲੰਪਿਕ ਵਿੱਚ ਇਸਦੇ ਆਗਾਮੀ ਸਮਾਵੇਸ਼ ਦੇ ਨਾਲ – ਇੱਕ ਪਲ ਜਿਸਨੂੰ ਉਹ ਖੇਡ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਮੌਕੇ ਵਜੋਂ ਦੇਖਦੇ ਹਨ।
Congratulations to BCCI Honorary Secretary Mr. Jay Shah for being elected unopposed as the next Independent Chair of the International Cricket Council.@JayShah pic.twitter.com/sKZw4mdRvi
— BCCI (@BCCI) August 27, 2024
ਜ਼ਿਕਰਯੋਗ ਹੈ ਜੈ ਸ਼ਾਹ ਆਈਸੀਸੀ ਦੀ ਅਗਵਾਈ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਬਣ ਗਏ ਹਨ। ਉਹ ਜਗਮੋਹਨ ਡਾਲਮੀਆ, ਸ਼ਰਦ ਪਵਾਰ, ਐਨ ਸ੍ਰੀਨਿਵਾਸਨ ਅਤੇ ਸ਼ਸ਼ਾਂਕ ਮਨੋਹਰ ਵਰਗੇ ਭਾਰਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੇ ਅਤੀਤ ਵਿੱਚ ਆਈਸੀਸੀ ਦੀ ਅਗਵਾਈ ਕੀਤੀ ਹੈ।
ਹਿੰਦੂਸਥਾਨ ਸਮਾਚਾਰ