Peshawar, Pakistan: ਪਾਕਿਸਤਾਨ ਦੇ ਕਬਾਇਲੀ ਜ਼ਿਲ੍ਹੇ ਖੈਬਰ ਪਖਤੂਨਖਵਾ ‘ਚ ਸੁਰੱਖਿਆ ਬਲਾਂ ਵਲੋਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਅਤੇ ਇਸ ਦੇ ਦੋ ਸਹਿਯੋਗੀ ਸਮੂਹਾਂ ਖਿਲਾਫ ਚਲਾਈ ਗਈ ਕਾਰਵਾਈ ‘ਚ ਇਕ ਚੋਟੀ ਦੇ ਅੱਤਵਾਦੀ ਕਮਾਂਡਰ ਸਮੇਤ 25 ਅੱਤਵਾਦੀ ਮਾਰੇ ਗਏ ਅਤੇ 11 ਹੋਰ ਜ਼ਖਮੀ ਹੋ ਗਏ। ਪਾਕਿਸਤਾਨੀ ਫੌਜ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਆਪਰੇਸ਼ਨ ਸੁਰੱਖਿਆ ਬਲਾਂ ਨੇ ਖੁਫੀਆ ਸੂਚਨਾ ਦੇ ਆਧਾਰ ‘ਤੇ ਚਲਾਇਆ ਸੀ। ਇਸ ਆਪਰੇਸ਼ਨ ‘ਚ ਚਾਰ ਜਵਾਨਾਂ ਦੀ ਵੀ ਮੌਤ ਹੋਈ ਹੈ।
ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ (ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼) ਨੇ ਟੀਟੀਪੀ ਦਾ ਹਵਾਲਾ ਦਿੰਦੇ ਹੋਏ ਇੱਕ ਬਿਆਨ ਵਿੱਚ ਕਿਹਾ ਕਿ ਇਹ ਕਾਰਵਾਈ ‘ਮਜ਼ਬੂਤ ਖੁਫੀਆ ਜਾਣਕਾਰੀ’ ਦੇ ਅਧਾਰ ‘ਤੇ ਕੀਤੀ ਗਈ ਸੀ, ਇਸ ਨਾਲ ‘ਫਿਤਨਾ ਅਲ ਖਵਾਰੀਜ’ ਅਤੇ ਇਸਦੇ ਸਹਿਯੋਗੀਆਂ ਨੂੰ ਵੱਡਾ ਝਟਕਾ ਲੱਗਿਆ। ਬਿਆਨ ‘ਚ ਕਿਹਾ ਗਿਆ ਹੈ ਕਿ ਸੁਰੱਖਿਆ ਬਲਾਂ ਨੇ ਹੁਣ ਤੱਕ ਇਸ ਦੇ ਨੇਤਾ ਅਬੂਜ਼ਰ ਉਰਫ ਸੱਦਾਮ ਸਮੇਤ 25 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ, ਜਦਕਿ 11 ਅੱਤਵਾਦੀ ਜ਼ਖਮੀ ਹੋ ਗਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਅਪਰੇਸ਼ਨ ਦੌਰਾਨ ਚਾਰ ਸੈਨਿਕਾਂ ਦੀ ਵੀ ਮੌਤ ਹੋ ਗਈ।
ਹਿੰਦੂਸਥਾਨ ਸਮਾਚਾਰ