Bathinda News: ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਠਿੰਡਾ ਵਿਖੇ ਚੱਲ ਰਹੀਆਂ 68 ਵੀਆਂ ਜ਼ਿਲ੍ਹਾ ਪੱਧਰੀ ਗਰਮ ਰੁੱਤ ਖੇਡਾਂ ਵਿੱਚ ਬਹੁਤ ਦਿਲਚਸਪ ਮੁਕਾਬਲੇ ਹੋ ਰਹੇ ਹਨ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਨੇ ਕਿਹਾ ਕਿ ਖੇਡਾਂ ਅਰੋਗਤਾ ਬਖਸ਼ਦੀਆਂ ਹਨ। ਖੇਡਾਂ ਖੇਡਣ ਵਾਲਾ ਵਿਦਿਆਰਥੀ ਚੁਸਤ ਤੇ ਤਕੜਾ ਹੁੰਦਾ ਹੈ। ਖੇਡਾਂ ਸਾਡੇ ਸਰੀਰ ਨੂੰ ਅਰੋਗ ਤੇ ਤਕੜਾ ਰੱਖਣ ਵਿੱਚ ਮਹੱਤਵਪੂਰਨ ਹਿੱਸਾ ਪਾਉਂਦੀਆਂ ਹਨ । ਅੱਜ ਹੋਏ ਮੁਕਾਬਲਿਆਂ ਕੁਸ਼ਤੀਆਂ ਅੰਡਰ 14 ਮੁੰਡੇ ਵਿੱਚ ਦੇਵ ਨਾਥ ਮੰਡੀ ਫੂਲ ਨੇ ਗੁਰਸ਼ਰਨ ਪ੍ਰੀਤ ਸੰਗਤ ਨੂੰ, ਬਿੰਦਰ ਸਿੰਘ ਭਗਤਾ ਨੇ ਗੁਰਸਾਹਿਬ ਸਿੰਘ ਸੰਗਤ ਨੂੰ, ਪਵਨਪ੍ਰੀਤ ਸਿੰਘ ਮੰਡੀਕਲਾਂ ਨੇ ਅਰਮਾਨ ਜੋਤ ਸਿੰਘ ਮੌੜ ਮੰਡੀ ਨੂੰ, ਏਕਨੂਰ ਸਿੰਘ ਭੁੱਚੋ ਮੰਡੀ ਨੇ ਅਜੇ ਪ੍ਰਤਾਪ ਤਲਵੰਡੀ ਸਾਬੋ ਨੂੰ ਹਰਾਇਆ।
ਹਾਕੀ ਅੰਡਰ 14 ਕੁੜੀਆਂ ਵਿੱਚ ਗੁਰੂ ਕਾਸ਼ੀ ਸਕੂਲ ਭਗਤਾਂ ਨੇ ਪਹਿਲਾਂ, ਸਰਕਾਰੀ ਹਾਈ ਸਕੂਲ ਪੂਹਲੀ ਨੇ ਦੂਜਾ ਸਥਾਨ ,ਤੀਰ ਅੰਦਾਜੀ ਅੰਡਰ 14 ਮੁੰਡੇ ਵਿੱਚ ਗੁਰਜਾਪ ਸਿੰਘ ਸੇਮ ਰੋਕ ਕਾਨਵੇਂਟ ਸਕੂਲ ਨੇ ਪਹਿਲਾਂ, ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏ ਕੇ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਲੜਕੀਆਂ ਅੰਡਰ 19 ਤਲਵਾਰ ਬਾਜੀ ਇੱਪੀ ਟੀਮ ਵਿੱਚ ਗੋਨਿਆਣਾ ਜੋਨ ਨੇ ਪਹਿਲਾਂ, ਮੌੜ ਮੰਡੀ ਨੇ ਦੂਜਾ, ਅੰਡਰ 14 ਕੁੜੀਆਂ ਵਿੱਚ ਮੰਡੀ ਫੂਲ ਨੇ ਪਹਿਲਾਂ, ਬਠਿੰਡਾ 2 ਨੇ ਦੂਜਾ, ਯੋਗ ਆਸਨ ਅੰਡਰ 17 ਕੁੜੀਆਂ ਵਿੱਚ ਬਠਿੰਡਾ 1 ਨੇ ਪਹਿਲਾਂ,ਤਲਵੰਡੀ ਸਾਬੋ ਨੇ ਦੂਜਾ, ਮੁੰਡੇ ਅੰਡਰ 17 ਵਿੱਚ ਬਠਿੰਡਾ 1 ਨੇ ਪਹਿਲਾਂ ਗੋਨਿਆਣਾ ਨੇ ਦੂਜਾ ਸਥਾਨ , ਜਿਮਨਾਸਟਿਕ ਅੰਡਰ 17 ਮੁੰਡੇ ਵਿੱਚ ਪੁਲਿਸ ਪਬਲਿਕ ਸਕੂਲ ਬਠਿੰਡਾ ਨੇ ਪਹਿਲਾਂ, ਸਰਕਾਰੀ ਹਾਈ ਸਕੂਲ ਘਨੱਈਆ ਨਗਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਹਿੰਦੂਸਥਾਨ ਸਮਾਚਾਰ