Ranchi News: ਝਾਰਖੰਡ ‘ਚ ਸਿਆਸਤ ਗਰਮ ਹੈ। ਸਿਆਸੀ ਭੂਚਾਲ ਤੇ ਓਸ ਵੇਲੇ ਸੋਮਵਾਰ ਰਾਤ ਨੂੰ ਲਗਾਮ ਲੱਗ ਗਈ ਜਦੋਂ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਹੁਣ 30 ਅਗਸਤ ਨੂੰ ਭਾਜਪਾ ‘ਚ ਸ਼ਾਮਲ ਹੋਣ ਜਾ ਰਿਹੇ ਹਨ। ਸੋਮਵਾਰ ਰਾਤ ਉਨ੍ਹਾਂ ਨੇ ਦਿੱਲੀ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਮੌਕੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਅਤੇ ਚੰਪਾਈ ਸੋਰੇਨ ਦੇ ਪੁੱਤਰ ਬਾਬੂਲਾਲ ਸੋਰੇਨ ਵੀ ਮੌਜੂਦ ਸਨ। ਇਸ ਤੋਂ ਬਾਅਦ ਹੀ ਉਨ੍ਹਾਂ ਦੇ ਭਾਜਪਾ ‘ਚ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ।
ਇਹ ਜਾਣਕਾਰੀ ਖੁਦ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵ ਸਰਮਾ ਨੇ ਦਿੱਤੀ। ਉਨ੍ਹਾਂ ਨੇ ‘ਐਕਸ’ ‘ਤੇ ਲਿਖਿਆ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਡੇ ਦੇਸ਼ ਦੇ ਉੱਘੇ ਕਬਾਇਲੀ ਨੇਤਾ ਚੰਪਾਈ ਸੋਰੇਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉਹ 30 ਅਗਸਤ ਨੂੰ ਰਾਂਚੀ ‘ਚ ਅਧਿਕਾਰਤ ਤੌਰ ‘ਤੇ ਭਾਜਪਾ ‘ਚ ਸ਼ਾਮਲ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਚੰਪਾਈ ਸੋਰੇਨ 28 ਅਗਸਤ ਨੂੰ ਰਾਂਚੀ ਆਉਣਗੇ ਅਤੇ ਪਾਰਟੀ ਅਤੇ ਸਰਕਾਰ ਦੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਗੇ।
ਇਸ ਤੋਂ ਪਹਿਲਾਂ ਚੰਪਾਈ ਸੋਰੋਨ ਝਾਰਖੰਡ ਮੁਕਤੀ ਮੋਰਚਾ ਅਤੇ ਹੇਮੰਤ ਸੋਰੇਨ ਤੋਂ ਨਾਰਾਜ਼ ਸਨ। ਉਨ੍ਹਾਂ ਨੇ ਹੇਮੰਤ ਸੋਰੇਨ ‘ਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਅਤੇ ਉਨ੍ਹਾਂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਸੀ। ਦੱਸ ਦੇਈਏ ਕਿ ਕਥਿਤ ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ ਹੇਮੰਤ ਸੋਰੇਨ ਦੇ ਜੇਲ੍ਹ ਜਾਣ ਤੋਂ ਬਾਅਦ ਚੰਪਾਈ ਸੋਰੇਨ ਨੂੰ ਸੂਬੇ ਦਾ ਸੀਐਮ ਬਣਾਇਆ ਗਿਆ ਸੀ। ਪਰ ਝਾਰਖੰਡ ਹਾਈ ਕੋਰਟ ਨੇ ਹੇਮੰਤ ਸੋਰੇਨ ਨੂੰ ਜ਼ਮਾਨਤ ਦੇਣ ਤੋਂ ਬਾਅਦ, ਹੇਮੰਤ ਸੋਰੇਨ ਨੇ ਚੰਪਾਈ ਨੂੰ ਹਟਾ ਕੇ ਮੁੜ੍ਹ ਸੱਤਾ ‘ਤੇ ਕਾਬਿਜ਼ ਹੋ ਗਿਆ। ਜਿਸ ਤੋਂ ਬਾਅਦ ਚੰਪਈ ਸੋਰੇਨ ਗੁੱਸੇ ‘ਚ ਸੀ ਅਤੇ ਸੋਸ਼ਲ ਮੀਡੀਆ ‘ਤੇ ਆਪਣੇ ਨਾਲ ਹੋਈ ਬੇਇਨਿਆਈ ਦਾ ਜ਼ਿਕਰ ਵੀ ਕੀਤਾ। ਹੁਣ ਉਹ ਭਾਜਪਾ ਵਿੱਚ ਸ਼ਾਮਲ ਹੋ ਕੇ ਨਵੀਂ ਸਿਆਸੀ ਪਾਰੀ ਸ਼ੁਰੂ ਕਰ ਰਹੇ ਹਨ, ਇਸ ਸਾਲ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ। ਅਜਿਹੇ ‘ਚ ਚੰਪਾਈ ਸੋਰੇਨ ਦਾ ਭਾਜਪਾ ‘ਚ ਸ਼ਾਮਲ ਹੋਣਾ ਨਿਸ਼ਚਿਤ ਤੌਰ ‘ਤੇ ਝਾਰਖੰਡ ਦੀ ਰਾਜਨੀਤੀ ‘ਚ ਨਵਾਂ ਮੋੜ ਸਾਬਤ ਹੋ ਸਕਦਾ ਹੈ।
ਹਿੰਦੂਸਥਾਨ ਸਮਾਚਾਰ