Fagwara News: ਲੁਟੇਰੇਿਆਂ ਨੇ ਫਗਵਾੜਾ ਵਿਖੇ ਬੰਦੂਕ ਦੇ ਜ਼ੋਰ ‘ਤੇ ਫਾਰਮੇਸੀ ਸਟੋਰ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਘਟਨਾ ਫਗਵਾੜਾ ਦੇ ਹਰਗੋਬਿੰਦ ਨਗਰ ਵਿਚ ਬੰਸਲ ਮੈਡੀਕਲ ਸਟੋਰ ਤੇ ਵਾਪਰੀ। ਦੁਕਾਨ ਮਾਲਕ ਰਮੇਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਹ ਦੁਕਾਨ ‘ਤੇ ਕੰਮ ਕਰ ਰਹੇ ਸਨ। ਉਦੋਂ ਹੀ ਤਿੰਨ ਨੌਜਵਾਨ ਦੁਕਾਨ ਅੰਦਰ ਆਏ। ਉਹਨਾਂ ਮੈਨੂੰ ਇੱਕਲੇ ਨੂੰ ਦੇਖ ਕੇ ਉਹ ਕਾਊਂਟਰ ਤੋਂ ਅੰਦਰ ਆ ਗਏ ਫਿਰ ਉਸ ਨੇ ਪਿਸਤੌਲ ਕੱਢ ਕੇ ਸਿਰਾਂ ‘ਤੇ ਹੱਥ ਰੱਖ ਕੇ ਚੁੱਪਚਾਪ ਇਕ ਪਾਸੇ ਖੜ੍ਹੇ ਹੋਣ ਲਈ ਕਿਹਾ।
ਦੋਸ਼ੀ ਨੇ ਖੁਦ ਗੱਲਾ ਖੋਲ੍ਹ ਕੇ ਉਸ ਵਿਚ ਰੱਖੀ ਨਕਦੀ ਕੱਢ ਕੇ ਜੇਬਾਂ ਵਿਚ ਪਾ ਲਈ ਅਤੇ ਫ਼ਰਾਰ ਹੋ ਗਏ। ਲੁੱਟ ਦੀ ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਲੁਟੇਰੇ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਉਨਾਂ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ. ਕਬਜ਼ੇ ਵਿਚ ਲੈ ਲਈ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀ ਫੜੇ ਜਾਣਗੇ।
ਹਿੰਦੂਸਥਾਨ ਸਮਾਚਾਰ