Film Emergency Controversy: ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ ‘ਐਮਰਜੈਂਸੀ’ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰੀ ਹੋਈ ਹੈ। ਵਿਵਾਦ ਹੈ ਕਿ ਘੱਟ ਹੁੰਦਾ ਨਜ਼ਰ ਨਹੀਂ ਆ ਰਿਹਾ। ਅਦਾਕਾਰਾ ਕੰਗਨਾ ਰਣੌਤ ਨੂੰ ਰਿਲੀਜ਼ ਤੋਂ ਪਹਿਲਾਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਕੰਗਣਾ ਰਣੌਤ ਨੇ ਪੰਜਾਬ ਪੁਲਸ, ਮਹਾਰਾਸ਼ਟਰ ਪੁਲਸ ਅਤੇ ਹਿਮਾਚਲ ਪੁਲਸ ਨੇ ਟੈਗ ਕਰਕੇ ਆਪਣੇ X ਹੈਂਡਲ ‘ਤੇ ਇਸ ਵੀਡਿਓ ਨੂੰ ਸ਼ੇਅਰ ਵੀ ਕੀਤਾ ਹੈ।
Please look in to this @DGPMaharashtra @himachalpolice @PunjabPoliceInd https://t.co/IAtJKIRvzI
— Kangana Ranaut (@KanganaTeam) August 26, 2024
ਦਰਅਸਲ ਫਿਲਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਐਮਰਜੈਂਸੀ ਦੀ ਕਹਾਣੀ ਬਿਆਨ ਕਰਦੀ ਹੈ। ਫਿਲਮ ਦਾ ਟ੍ਰੇਲਰ ਆ ਗਿਆ ਹੈ, ਜਿਸਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਬਵਾਲ ਊਠਿਆ ਹੋਇਆ ਹੈ। ਅਜਿਹੇ ‘ਚ ਹੁਣ ਅਦਾਕਾਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ, ਜਿਸ ਵਿੱਚ ਸਿਰ ਕਲਮ ਕਰਨ ਦੀ ਗੱਲ ਕਹੀ ਗਈ ਹੈ।
ਦਰਅਸਲ X ‘ਤੇ ਕੰਗਨਾ ਰਣੌਤ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਕੁਝ ਲੋਕ ਉਸ ਨੂੰ ਚੱਪਲਾਂ ਨਾਲ ਕੁੱਟਣ ਅਤੇ ਸਿਰ ਕਲਮ ਕਰਨ ਦੀ ਗੱਲ ਕਰ ਰਹੇ ਹਨ। ਇਸ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਪੰਜਾਬ ਪੁਲਸ ਨੂੰ ਵੀ ਟੈਗ ਕੀਤਾ ਹੈ। ਵੀਡੀਓ ‘ਚ ਕੁਝ ਲੋਕ ਕਹਿੰਦੇ ਹਨ, ‘ਜੇਕਰ ਤੁਸੀਂ ਇਸ ਫਿਲਮ (ਐਮਰਜੈਂਸੀ) ਨੂੰ ਰਿਲੀਜ਼ ਕਰਦੇ ਹੋ, ਤਾਂ ਸਰਦਾਰ ਤੁਹਾਨੂੰ ਛਿੱਤਰ ਮਾਰਨਗੇ। ਲਾਫਾ (ਥੱਪੜ) ਤਾਂ ਖਾ ਹੀ ਲਿਆ ਹੈ। ਮੈਨੂੰ ਆਪਣੇ ਦੇਸ਼ ਵਿੱਚ ਭਰੋਸਾ ਹੈ। ਮੈਂ ਇੱਕ ਮਾਣਮੱਤਾ ਭਾਰਤੀ ਹਾਂ ਅਤੇ ਜੇਕਰ ਮੈਂ ਤੁਹਾਨੂੰ ਸਾਡੇ ਦੇਸ਼ ਵਿੱਚ, ਖਾਸ ਕਰਕੇ ਮਹਾਰਾਸ਼ਟਰ ਵਿੱਚ ਕਿਤੇ ਵੀ ਵੇਖਦਾ ਹਾਂ, ਤਾਂ ਅਸੀਂ ਆਪਣੇ ਹਿੰਦੂ, ਈਸਾਈ ਅਤੇ ਮੁਸਲਮਾਨ ਭਰਾਵਾਂ ਦੇ ਨਾਲ-ਨਾਲ ਚੱਪਲਾਂ ਨਾਲ ਤੁਹਾਡਾ ਸਵਾਗਤ ਕਰਾਂਗੇ।
ਵੀਡੀਓ ਦੇ ਅੰਤ ਵਿੱਚ ਇੱਕ ਹੋਰ ਵਿਅਕਤੀ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਦੀ ਯਾਦ ਦਿਵਾ ਰਿਹਾ ਹੈ। ਉਹ ਚੇਤਾਵਨੀ ਦਿੰਦਾ ਹੈ ਅਤੇ ਕਹਿੰਦਾ ਹੈ, ‘ਬਾਬਾ ਦੀਪ ਸਿੰਘ ਬਿਨਾਂ ਸਿਰ ਦੇ, ਹੱਥ ਵਿੱਚ ਖੰਡਾ ਲੈ ਕੇ ਜੰਗ ਲੜਿਆ ਸੀ। ਇਤਿਹਾਸ ਨੂੰ ਕਦੇ ਬਦਲਿਆ ਨਹੀਂ ਜਾ ਸਕਦਾ ਅਤੇ ਜੇਕਰ ਕਿਤੇ ਫਿਲਮ ਵਿੱਚ ਇਹ ਦਿਖਾਇਆ ਗਿਆ ਹੈ ਕਿ ਉਹ ਇੱਕ ਅੱਤਵਾਦੀ ਸਨ ਤਾਂ ਯਾਦ ਰੱਖੋ ਕਿ ਤੁਸੀਂ ਜਿਸ ਵਿਅਕਤੀ ਦਾ ਚਿੱਤਰਣ ਕਰ ਰਹੇ ਹੋ ਉਸ ਨਾਲ ਕੀ ਹੋਇਆ ਸੀ। ਇਹ ਨਾ ਭੁੱਲੋ ਕਿ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਕੌਣ ਸਨ। ਅਸੀਂ ਜਾਣਦੇ ਹਾਂ ਕਿ ਸਾਡੇ ਵੱਲ ਇਸ਼ਾਰਾ ਕਰਨ ਵਾਲੀ ਉਂਗਲ ਨੂੰ ਕਿਵੇਂ ਤੋੜਨਾ ਹੈ, ਇਸ ਲਈ ਉਸ ਸੰਤ ਲਈ ਅਸੀਂ ਆਪਣਾ ਸਿਰ ਵੀ ਕੱਟਵਾ ਸਕਦੇ ਹਾਂ। ਤਾੰ ਇਸ ਲਈ ਜਦੋਂ ਅਸੀਂ ਆਪਣਾ ਸਿਰ ਕੱਟਵਾ ਸਕਦੇ ਹਾਂ ਤਾਂ ਅਸੀਂ ਕਿਸੇ ਦਾ ਸਿਰ ਵੀ ਕੱਟ ਵੀ ਸਕਦੇ ਹਾਂ।
ਦਸ ਦਇਏ ਕਿ ਵਿਵਾਦਾਂ ਦਰਮਿਆਨ ਫਿਲਮ ‘ਐਮਰਜੈਂਸੀ’ 6 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਫਿਲਮ ‘ਚ ਕੰਗਨਾ ਤੋਂ ਇਲਾਵਾ ਅਨੁਪਮ ਖੇਰ, ਮਹਿਮਾ ਚੌਧਰੀ, ਮਿਲਿੰਦ ਸੋਮਨ, ਸ਼੍ਰੇਅਸ ਤਲਪੜੇ, ਵਿਸਾਕ ਨਾਇਰ ਅਤੇ ਮਰਹੂਮ ਸਤੀਸ਼ ਕੌਸ਼ਿਕ ਅਹਿਮ ਭੂਮਿਕਾਵਾਂ ‘ਚ ਹਨ।