Sri Muktsar Sahib : ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਤੁਸ਼ਾਰ ਗੁਪਤਾ ਦੀ ਅਗਵਾਈ ਹੇਠ ਮੁਕਤਸਰ ਪੁਲਿਸ ਨੇ ਸੀ.ਆਈ.ਏ ਸਟਾਫ ਅਫਸਰ ਬਣ ਕੇ ਫਿਰੌਤੀ ਮੰਗਣ ਵਾਲੇ 5 ਮੈਂਬਰੀ ਗਿਰੋਹ ਨੂੰ ਕਾਬੂ ਕੀਤਾ ਹੈ। ਮੁਲਜਮਾਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਜੰਗੀਰ ਸਿੰਘ ਅਤੇ ਗੁਜਨਪ੍ਰੀਤ ਸਿੰਘ ਉਰਫ ਗਿਫਟੀ ਪੁੱਤਰ ਮੇਜਰ ਸਿੰਘ ਵਾਸੀਅਨ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਸਰਬਜੀਤ ਸਿੰਘ ਵਾਸੀ ਤੇ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਸਵਰਾਜ ਸਿੰਘ ਵਾਸੀਅਨ ਪਿੰਡ ਭੁੰਦੜ ਅਤੇ ਹਰਮਹਿਕਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਦੂਹੇ ਵਾਲਾ ਵਜੋਂ ਕੀਤੀ ਗਈ ਹੈ। ਐਸ.ਐਸ.ਪੀ ਨੇ ਦੱਸਿਆ ਕਿ ਮੁੱਦਈ ਹਰਕ੍ਰਿਸ਼ਨ ਸਿੰਘ ਉੱਰਫ ਗੱਗੂ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਸੋਥਾ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਤੇ ਉਸ ਸਾਥੀ ਲਵਪ੍ਰੀਤ ਮਲੋਟ ਰੋਡ ਬਿਆਸ ਵਾਲੇ ਡੇਰੇ ਨਜ਼ਦੀਕ ਸਨ ਤਾਂ ਮੈਨੂੰ ਫੋਨ ਆਇਆ ਸੀ।
ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਸੀ.ਆਈ.ਏ ਸਟਾਫ ਦੇ ਅਫਸਰ ਬੋਲ ਰਿਹਾ ਹਾਂ ਤੇ ਮੈਨੂੰ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਧਮਕੀਆਂ ਦੇਣ ਲੱਗਾ। ਮੁਦਈ ਨੇ ਦੱਸਿਆ ਕਿ ਉਸ ਦੇ ਫੋਨ ਕਾਲ ਵਿੱਚੋਂ ਮਾਰ ਕੁਟਾਈ ਦੀਆਂ ਅਵਾਜਾਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤਕਨੀਕੀ ਅਧਾਰ ਤੇ ਫੋਨ ਕਾਲ ਕਰਨ ਵਾਲੇ ਸੁਖਵਿੰਦਰ ਸਿੰਘ ਉਰਫ ਬਿੱਲਾ ਅਤੇ ਗੁਜਨਪ੍ਰੀਤ ਸਿੰਘ ਉਰਫ ਗਿਫਟੀ ਵਾਸੀਅਨ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਦਰਜ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਪੁਲਿਸ ਨੇ ਸੁਖਵਿੰਦਰ ਸਿੰਘ ਉਰਫ ਬਿੱਲਾ ਦੇ ਸਾਥੀ ਤੇ ਫੋਨ ਕਾਲ ਦੌਰਾਨ ਨਕਲੀ ਕੁੱਟਮਾਰ ਦੀਆਂ ਆਵਾਜ਼ਾ ਕੱਢਣ ਵਾਲੇ ਗਗਨਦੀਪ ਸਿੰਘ ਉਰਫ ਗੱਗੀ, ਵਿਕਰਮਜੀਤ ਸਿੰਘ ਉਰਫ ਵਿੱਕੀ ਅਤੇ ਹਰਮਹਿਕਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾਂ ਹੈ।
ਹਿੰਦੂਸਥਾਨ ਸਮਾਚਾਰ