Chandigarh News: ਰੋਪੜ ਦਾ ਪੰਜ ਸਾਲਾ ਤੇਗਬੀਰ ਸਿੰਘ ਮਾਊਂਟ ਕਿਲੀਮੰਜਾਰੋ ‘ਤੇ ਚੜ੍ਹਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ਿਆਈ ਬਣ ਗਿਆ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਡੀਜੀਪੀ ਨੇ ਐਕਸ ‘ਤੇ ਲਿਖਿਆ ਕਿ ਉਨ੍ਹਾਂ ਦਾ ਦ੍ਰਿੜ ਇਰਾਦਾ ਅਤੇ ਲਚਕੀਲਾਪਣ ਸਾਡੇ ਸਾਰਿਆਂ ਲਈ ਪ੍ਰੇਰਨਾ ਹੈ। ਉਸ ਦੀਆਂ ਪ੍ਰਾਪਤੀਆਂ ਦੂਜਿਆਂ ਨੂੰ ਉਨ੍ਹਾਂ ਦੀਆਂ ਸੀਮਾਵਾਂ ਤੋਂ ਬਾਹਰ ਜਾਣ ਅਤੇ ਮਹਾਨਤਾ ਲਈ ਯਤਨ ਕਰਨ ਲਈ ਪ੍ਰੇਰਿਤ ਕਰਨ।
ਤੇਗਬੀਰ ਨੇ 18 ਅਗਸਤ ਨੂੰ ਚੜ੍ਹਾਈ ਸ਼ੁਰੂ ਕੀਤੀ ਸੀ ਤੇ 23 ਅਗਸਤ ਨੂੰ ਉਹ ਚੋਟੀ ਦੇ ਸਭ ਤੋਂ ਉੱਚੇ ਪੁਆਇੰਟ ‘ਤੇ 23 ਅਗਸਤ ਨੂੰ ਪਹੁੰਚ ਗਿਆ। ਇਸ ਬੇਮਿਸਾਲ ਪ੍ਰਾਪਤੀ ਤੋਂ ਖੁਸ਼ ਹੋ ਕੇ ਸ਼ਿਵਾਲਿਕ ਪਬਲਿਕ ਸਕੂਲ ਰੋਪੜ ਦੇ ਜਮਾਤ ਪਹਿਲੀ ਦੇ ਵਿਦਿਆਰਥੀ ਤੇਗਬੀਰ ਸਿੰਘ ਨੇ ਕਿਲੀਮੰਜਾਰੋ ਨੈਸ਼ਨਲ ਪਾਰਕ ਸਮੇਤ ਤਨਜ਼ਾਨੀਆ ਨੈਸ਼ਨਲ ਪਾਰਕਾਂ ਦੇ ਕੰਜ਼ਰਵੇਸ਼ਨ ਕਮਿਸ਼ਨਰ ਵੱਲੋਂ ਜਾਰੀ ਮਾਊਂਟੇਨ ਕਲਾਈਬਿੰਗ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਫੋਨ ‘ਤੇ ਗੱਲਬਾਤ ਕੀਤੀ। ਉਸਨੇ ਕਿਹਾ ਕਿ ‘ਮੈਨੂੰ ਪਤਾ ਸੀ ਕਿ ਮੈਂ ਕਿੱਥੇ ਪਹੁੰਚਣਾ ਹੈ ਤੇ ਅਖੀਰ ਮੈਂ ਉੱਥੇ ਪਹੁੰਚ ਗਿਆ। ਉੱਥੇ ਆਪਣੇ ਪਿਤਾ ਨਾਲ ਤਸਵੀਰ ਵੀ ਲਈ। ਜਦੋਂ ਥੱਕ ਗਿਆ ਤਾਂ ਮੈਨੂੰ ਵਾਹਿਗੁਰੂ ਦਾ ਜਾਪ ਕਰਨ ਲਈ ਕਿਹਾ ਗਿਆ।
ਹਿੰਦੂਸਥਾਨ ਸਮਾਚਾਰ