Fazilka, Punjab: ਜ਼ਿਲ੍ਹਾ ਮੈਜਿਸਟ੍ਰੇਟ ਡਾ ਸੇਨੂ ਦੁੱਗਲ ਨੇ ਬੀਐਨਐਸਐਸ ਦੀ ਧਾਰਾ 163 ਦੀ ਵਰਤੋਂ ਕਰਦੇ ਹੋਏ ਮਿਤੀ 24 ਅਗਸਤ ਨੂੰ ਜਨਮ ਅਸ਼ਟਮੀ ਤੇ ਫਾਜ਼ਿਲਕਾ ਸ਼ਹਿਰ ਵਿੱਚ ਸਮਾਂ ਸ਼ਾਮ 6 ਵਜੇ ਤੋਂ 8 ਵਜੇ ਤੱਕ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੇ ਮੱਦੇਨਜਰ ਫਾਜ਼ਿਲਕਾ ਦੀਆਂ ਸਾਰੀਆਂ ਮੀਟ ਅਤੇ ਅੰਡੇ ਦੀਆਂ ਦੁਕਾਨਾਂ ਰੇੜੀਆਂ ਅਤੇ ਬੁੱਚੜਖਾਨੇ ਬੰਦ ਕਰਨ ਦੇ ਹੁਕਮ ਉਹਨਾਂ ਵੱਲੋਂ ਜਾਰੀ ਕੀਤੇ ਗਏ ਹਨ।
ਇਸ ਦੌਰਾਨ ਹੋਟਲਾਂ ਤੇ ਢਾਬਿਆਂ ਤੇ ਮੀਟ ਅੰਡੇ ਬਣਾਉਣ ਅਤੇ ਵਿਕਰੀ ਕਰਨ ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਹੁਕਮ ਨੂੰ ਲਾਗੂ ਕਰਨ ਲਈ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ, ਕਮਿਸ਼ਨਰ ਨਗਰ ਨਿਗਮ ਅਬੋਹਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਾਜ਼ਿਲਕਾ ਅਤੇ ਸਮੂਹ ਕਾਰਜ ਸਾਧਕ ਅਫਸਰ ਨਗਰ ਕੌਂਸਲ /ਨਗਰ ਪੰਚਾਇਤ ਜ਼ਿਲ੍ਹਾ ਫਾਜ਼ਿਲਕਾ ਨੂੰ ਜਿੰਮੇਵਾਰ ਕੀਤਾ ਗਿਆ ਹੈ. ਹੁਕਮਾਂ ਦੀ ਉਲੰਘਣ ਕਰਨ ਤੇ ਸਖਤ ਕਾਰਵਾਈ ਹੋਵੇਗੀ.
ਹਿੰਦੂਸਥਾਨ ਸਮਾਚਾਰ