New Delhi: ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਡੀਵਾਈ ਚੰਦਰਚੂੜ ਨੇ ਸੀਨੀਅਰ ਵਕੀਲ ਕਪਿਲ ਸਿੱਬਲ ਨੂੰ ਸਖ਼ਤ ਫਟਕਾਰ ਲਗਾਈ। ਇਹ ਮਾਮਲਾ ਬੰਗਾਲ ਦੇ ਇੱਕ ਹਸਪਤਾਲ ਵਿੱਚ ਇੱਕ ਲੜਕੀ ਨਾਲ ਰੇਪ ਅਤੇ ਕਤਲ ਨਾਲ ਸਬੰਧਤ ਹੈ, ਜਿਸ ਵਿੱਚ ਐਫਆਈਆਰ ਦਰਜ ਕਰਨ ਵਿੱਚ ਦੇਰੀ ਦਾ ਸਵਾਲ ਉਠਾਇਆ ਗਿਆ ਸੀ।
ਸੀਜੇਆਈ ਚੰਦਰਚੂੜ ਨੇ ਸਖ਼ਤ ਸ਼ਬਦਾਂ ਵਿੱਚ ਪੁੱਛਿਆ, “ਲੜਕੀ ਦੀ ਲਾਸ਼ ਮਿਲਣ ਦੇ ਤਿੰਨ ਘੰਟੇ ਬਾਅਦ ਐਫਆਈਆਰ ਦਰਜ ਕਿਉਂ ਕੀਤੀ ਗਈ? ਐਫਆਈਆਰ ਪਹਿਲਾਂ ਦਰਜ ਕਿਉਂ ਨਹੀਂ ਕੀਤੀ ਗਈ?
ਇਸ ‘ਤੇ ਕਪਿਲ ਸਿੱਬਲ ਨੇ ਜਵਾਬ ਦਿੱਤਾ, “ਲੜਕੀ ਦੇ ਪਿਤਾ ਨੇ 11:45 ‘ਤੇ ਐਫਆਈਆਰ ਦਰਜ ਕਰਵਾਈ।”
ਸੀਜੇਆਈ ਚੰਦਰਚੂੜ ਨੇ ਸਖਤੀ ਨਾਲ ਕਿਹਾ, “ਜੇਕਰ ਇਹ ਅਪਰਾਧ ਹਸਪਤਾਲ ਵਿੱਚ ਹੋਇਆ ਹੈ, ਤਾਂ ਹਸਪਤਾਲ ਦੇ ਅਧਿਕਾਰੀਆਂ ਨੂੰ ਲੜਕੀ ਦੇ ਪਿਤਾ ਦੀ ਗੈਰ-ਮੌਜੂਦਗੀ ਵਿੱਚ ਐਫਆਈਆਰ ਦਰਜ ਕਰਨੀ ਚਾਹੀਦੀ ਸੀ। ਹਸਪਤਾਲ ਦੇ ਅਧਿਕਾਰੀ ਘੰਟਿਆਂ ਬੱਧੀ ਕੀ ਕਰ ਰਹੇ ਸਨ?
ਇਸ ‘ਤੇ ਸਿੱਬਲ ਚੁੱਪ ਹੋ ਗਏ ਤਾਂ ਅਦਾਲਤ ‘ਚ ਮਾਹੌਲ ਹੋਰ ਗੰਭੀਰ ਹੋ ਗਿਆ।
ਮਾਮਲਾ ਉਦੋਂ ਹੋਰ ਗਰਮ ਹੋ ਗਿਆ ਜਦੋਂ ਸੁਪਰੀਮ ਕੋਰਟ ‘ਚ ਸੁਣਵਾਈ ਦੌਰਾਨ ਕਪਿਲ ਸਿੱਬਲ ਹੱਸ ਪਏ। ਇਸ ‘ਤੇ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਸਿੱਬਲ ਨੂੰ ਝਿੜਕਿਆ ਅਤੇ ਕਿਹਾ, ”ਇਕ ਲੜਕੀ ਨਾਲ ਜਬਰ ਜਨਾਹ ਹੋਇਆ ਹੈ, ਉਸ ਦਾ ਕਤਲ ਕੀਤਾ ਗਿਆ ਹੈ, ਉਸ ਦੇ ਮਾਪੇ ਰੋ ਰਹੇ ਹਨ ਅਤੇ ਤੁਸੀਂ ਅਦਾਲਤ ਵਿਚ ਹੱਸ ਰਹੇ ਹੋ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।”
ਇਸ ਘਟਨਾ ਨੇ ਅਦਾਲਤ ਵਿੱਚ ਮੌਜੂਦ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਸਿੱਬਲ ਦੀ ਇਸ ਕਾਰਵਾਈ ਨੂੰ ਬੇਹੱਦ ਸ਼ਰਮਨਾਕ ਮੰਨਿਆ ਗਿਆ। ਫਿਲਹਾਲ ਮਾਮਲਾ ਅਦਾਲਤ ‘ਚ ਵਿਚਾਰ ਅਧੀਨ ਹੈ ਅਤੇ ਇਸ ਨਾਲ ਜੁੜੇ ਸਵਾਲਾਂ ‘ਤੇ ਅਦਾਲਤ ਦੀ ਅਗਲੀ ਸੁਣਵਾਈ ‘ਚ ਸਥਿਤੀ ਹੋਰ ਸਪੱਸ਼ਟ ਹੋ ਸਕਦੀ ਹੈ।
ਹਿੰਦੂਸਥਾਨ ਸਮਾਚਾਰ