Mumbai News: ਮੁੰਬਈ ਤੋਂ ਏਅਰ ਇੰਡੀਆ ਦੀ ਫਲਾਈਟ ‘ਚ ਬੰਬ ਦੀ ਧਮਕੀ ਤੋਂ ਬਾਅਦ ਤਿਰੂਵਨੰਤਪੁਰਮ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਏਅਰ ਇੰਡੀਆ ਦੀ ਇਹ ਫਲਾਈਟ ਮੁੰਬਈ ਤੋਂ ਤਿਰੂਵਨੰਤਪੁਰਮ ਆ ਰਹੀ ਸੀ। ਬੰਬ ਦੀ ਧਮਕੀ ਤੋਂ ਬਾਅਦ ਉਸ ਨੂੰ ਏਅਰਪੋਰਟ ‘ਤੇ ਆਈਸੋਲੇਸ਼ਨ ਬੇਅ ‘ਚ ਰੱਖਿਆ ਗਿਆ । ਅਧਿਕਾਰੀਆਂ ਨੇ ਤਿਰੂਵਨੰਤਪੁਰਮ ਹਵਾਈ ਅੱਡੇ ‘ਤੇ ਪੂਰੀ ਤਰ੍ਹਾਂ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਅਧਿਕਾਰੀ, ਪੁਲਸ ਅਤੇ ਸੀਆਈਐਸਐਫ ਦੇ ਜਵਾਨ ਮੌਕੇ ‘ਤੇ ਪੁੱਜੇ। ਇਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ।ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਦਾ ਜਹਾਜ਼ ਮੁੰਬਈ ਤੋਂ ਕੇਰਲ ਦੇ ਤਿਰੂਵਨੰਤਪੁਰਮ ਆ ਰਿਹਾ ਸੀ। ਅਥਾਰਟੀ ਨੂੰ ਇੱਕ ਮੇਲ ਆਈ। ਇਸ ਮੇਲ ਵਿੱਚ ਫਲਾਈਟ ਦੇ ਅੰਦਰ ਬੰਬ ਹੋਣ ਦੀ ਧਮਕੀ ਦਿੱਤੀ ਗਈ ਸੀ। ਤੁਰੰਤ ਅਧਿਕਾਰੀਆਂ ਨੇ ਅਲਰਟ ਜਾਰੀ ਕਰ ਦਿੱਤਾ। ਹਵਾਈ ਅੱਡੇ ‘ਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ।
ਏਅਰਪੋਰਟ ਅਥਾਰਟੀ ਨੇ ਕੀ ਕਿਹਾ
ਜਹਾਜ਼ ‘ਚ ਕੁਲ 135 ਯਾਤਰੀ ਸਵਾਰ ਸਨ। ਖਤਰੇ ਦੀ ਸੂਚਨਾ ਮਿਲਦੇ ਹੀ ਯਾਤਰੀਆਂ ਵਿੱਚ ਸਹਿਮ ਦਾ ਮਾਹੌਲ ਸੀ। ਹਾਲਾਂਕਿ ਉਸ ਨੂੰ ਸ਼ਾਂਤ ਰਹਿਣ ਲਈ ਕਿਹਾ ਗਿਆ ਸੀ। ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡੇ ਅਧਿਕਾਰੀਆਂ ਮੁਤਾਬਕਿਕ ‘AI 657 (BOM-TRV) ਨੂੰ 22 ਅਗਸਤ, 2024 ਨੂੰ ਸਵੇਰੇ 7.30 ਵਜੇ ਬੰਬ ਦੀ ਧਮਕੀ ਦਿੱਤੀ ਗਈ। ਸ਼ਾਮ 7:36 ਵਜੇ ਟੀਆਰਵੀ ਹਵਾਈ ਅੱਡੇ ‘ਤੇ ਪੂਰੀ ਐਮਰਜੈਂਸੀ ਘੋਸ਼ਿਤ ਕੀਤੀ ਗਈ ਸੀ। ਜਹਾਜ਼ ਸੁਰੱਖਿਅਤ ਉਤਾਰ ਲਿਆ ਗਿਆ। ਵਿਮਾਨ ਨੂੰ ਆਈਸੋਲੇਸ਼ਨ ਬੇ ਵਿੱਚ ਖੜ੍ਹਾ ਕੀਤਾ ਗਿਆ ਹੈ, ਜਿੱਥੇ ਨਿਕਾਸੀ ਦੀ ਪ੍ਰਕਿਰਿਆ ਸ਼ੁਰੂ ਹੋਈ। ਜਾਨ ਮਾਲ ਸੁਰਖਿੱਤ ਹਨ। ਹਵਾਈ ਅੱਡੇ ਦੇ ਸੰਚਾਲਨ ਇਸ ਸਮੇਂ ਨਿਰਵਿਘਨ ਚਾਲੂ ਹੈ।