ਸਾਡਾ ਗੁਆਂਢੀ ਦੇਸ਼ ਚੀਨ ਮੁੜ੍ਹ ਤੋਂ ਇੱਕ ਵੱਡੀ ਸਾਜਿਸ਼ ਕਰਦਾ ਫੜ੍ਹਿਆ ਗਿਆ ਹੈ। ਚੀਨ ਨੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਨਾਲ ਲੱਗਦੀ ਲਾਈਲ ਆਫ ਐਕਚੁਅਲ ਕੰਟਰੋਲ ਯਾਨੀ ਕਿ ਐਲਏਸੀ (LAC)’ਤੇ 6 ਨਵੀਆਂ ਹੈਲਿਸਟ੍ਰਿਪਾਂ ਬਣਾਈਆਂ ਹਨ। ਜਿੱਥੇ ਇਹ ਹੈਲੀ ਸਟ੍ਰਿਪ ਬਣਾਈ ਜਾ ਰਹੀ ਹੈ। ਉਥੋਂ ਲੱਦਾਖ ਦੇ ਡੇਮਚੋਕ ਦੀ ਦੂਰੀ 100 ਮੀਲ ਅਤੇ ਉੱਤਰਾਖੰਡ ਦੇ ਬਾਰਾਹੋਤੀ ਦੀ ਦੂਰੀ 120 ਮੀਲ ਹੈ। ਚੀਨ ਦੀ ਇਸ ਸਾਜ਼ਿਸ਼ ਦਾ ਖੁਲਾਸਾ ਸੈਟੇਲਾਈਟ ਦੁਆਰਾ ਜਾਰੀ ਤਸਵੀਰਾਂ ਰਾਹੀਂ ਹੋਇਆ ਹੈ। ਦੱਸ ਦੇਈਏ ਕਿ ਜਿਸ ਜਗ੍ਹਾ ‘ਤੇ ਹੈਲੀ ਸਟ੍ਰਿਪ ਬਣਾਈ ਗਈ ਹੈ, ਉਹ ਪੱਛਮੀ ਤਿੱਬਤ ‘ਚ ਸਥਿਤ ਹੈ।
ਚੀਨ ਪਹਿਲਾਂ ਵੀ ਐਲਏਸੀ ਦੇ ਨੇੜੇ ਉਸਾਰੀ ਦਾ ਕੰਮ ਕਰਦਾ ਰਿਹਾ ਹੈ। ਪਿਛਲੇ ਕਈ ਸਾਲਾਂ ਵਿੱਚ ਡਰੈਗਨ ਨੇ ਭਾਰਤੀ ਸਰਹੱਦ ਦੇ ਨੇੜੇ ਕਈ ਸੜਕਾਂ ਦਾ ਨਿਰਮਾਣ ਕੀਤਾ ਹੈ। ਗਲਵਾਨ ਘਾਟੀ ‘ਚ ਝੜਪ ਤੋਂ ਬਾਅਦ ਇਸ ਨੇ ਇੱਥੇ ਵੀ ਆਪਣੇ ਸੈਨਿਕਾਂ ਦੀ ਤਾਇਨਾਤੀ ਵਧਾ ਦਿੱਤੀ ਹੈ। ਇੰਨਾ ਹੀ ਨਹੀਂ ਚੀਨੀ ਫੌਜ ਨੇ ਪੂਰਬੀ ਲੱਦਾਖ ‘ਚ ਪੈਂਗੋਂਗ ਝੀਲ ਨੇੜੇ ਖੁਦਾਈ ਕੀਤੀ ਸੀ। ਕਿਹਾ ਜਾ ਰਿਹਾ ਸੀ ਕਿ ਚੀਨੀ ਫੌਜ ਇੱਥੇ ਜ਼ਮੀਨਦੋਜ਼ ਬੰਕਰ ਬਣਾ ਰਹੀ ਹੈ, ਤਾਂ ਜੋ ਹਥਿਆਰ, ਈਂਧਨ ਅਤੇ ਵਾਹਨਾਂ ਨੂੰ ਸਟੋਰ ਕਰਨ ਲਈ ਮਜ਼ਬੂਤ ਪਨਾਹਗਾਹ ਬਣਾਇਆ ਜਾ ਸਕੇ।
ਚੀਨ ਦਾ ਸਿਰਜਾਪ ਬੇਸ ਵੀ ਇਸ ਖੇਤਰ ਵਿੱਚ ਸਥਿਤ ਹੈ, ਜਿੱਥੇ ਪੈਂਗੋਂਗ ਝੀਲ ਦੇ ਆਲੇ-ਦੁਆਲੇ ਤਾਇਨਾਤ ਚੀਨੀ ਸੈਨਿਕਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ। ਹਥਿਆਰਾਂ ਨੂੰ ਸਟੋਰ ਕਰਨ ਲਈ ਇੱਥੇ ਜ਼ਮੀਨਦੋਜ਼ ਬੰਕਰ ਬਣਾਇਆ ਗਿਆ ਸੀ।
ਭਾਰਤ ਨੇ ਸਰਹੱਦ ਦੇ ਨੇੜੇ ਸੜਕਾਂ ਦਾ ਜਾਲ ਵਿਛਾਇਆ ਹੈ ਅਤੇ ਆਧੁਨਿਕ ਹਥਿਆਰਾਂ ਦੀ ਤਾਇਨਾਤੀ ਵੀ ਸ਼ੁਰੂ ਕਰ ਦਿੱਤੀ ਹੈ। ਤਾਂ ਜੋ ਡ੍ਰੈਗਨ ਦੇ ਨਾਪਾਕ ਮਨਸੂਬਿਆਂ ਨੂੰ ਚੁਣੌਤੀ ਦਿੱਤੀ ਜਾ ਸਕੇ।
ਹਿੰਦੂਸਥਾਨ ਸਮਾਚਾਰ