Moga News: ਮੋਗਾ ‘ਚ ਤੜਕਸਾਰ ਵੱਡਾ ਹਾਦਸਾ ਵਾਪਰਿਆ ਹੈ,ਜਿੱਥੇ ਇਕ ਸ਼ੋਅਰੂਮ ਨੂੰ ਅਚਾਨਕ ਅੱਗ ਲੱਗ ਗਈ।ਇਸ ਕਾਰਨ ਸ਼ੋਅਰੂਮ ਅੰਦਰ ਖੜ੍ਹੀਆਂ ਨਵੀਆਂ ਇਲੈਕਟ੍ਰੈਨਿਕ ਸਕੂਟਰੀਆਂ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਕੜ੍ਹੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਜਾਣਕਾਰੀ ਮੁਤਾਬਕ, ਮੋਗਾ ਦੇ ਜੀ.ਟੀ. ਰੋਡ ‘ਤੇ ਗਲੀ ਵਿਚ ਸਥਿਤ ਨਿਊ ਐੱਸ.ਬੀ. ਆਟੋ ਵਿਚ ਅੱਜ ਸਵੇਰੇ 6 ਵਜੇ ਦੇ ਕਰੀਬ ਚਾਰਜਿੰਗ ਦੀਆਂ ਤਾਰਾਂ ਵਿਚ ਸਪਾਰਕਿੰਗ ਹੋਣ ਕਾਰਨ ਅੱਗ ਲੱਗ ਗਈ,ਜਿਸ ਵਿਚ ਭਾਰੀ ਮਾਤਰਾ ਵਿਚ ਨਵੀਆਂ ਬੈਟਰੀਆਂ ਵਾਲੀਆਂ ਸਕੂਟਰੀਆਂ ਸੜ ਗਈਆਂ।ਪਰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਹੋਇਆ ਹੈ।
Terrible fire on electronic scooters in Moga